ਸ਼ਿਵਲਿੰਗ 'ਤੇ 3 ਪੱਤੀਆਂ ਵਾਲਾ ਬੇਲਪੱਤਰ ਹੀ ਕਿਉਂ ਚੜ੍ਹਾਇਆ ਜਾਂਦੈ, ਜਾਣੋ ਕੀ ਹੈ ਰਹੱਸ

7/18/2025 10:06:39 PM

ਜਲੰਧਰ- ਸਾਵਣ ਆਉਂਦੀ ਹੀ ਭਾਰਤ ਦੇ ਕੋਨੇ-ਕੋਨੇ ਤੋਂ ਸ਼ਿਵ ਮੰਦਰਾਂ 'ਚ ਵੱਜ ਰਹੀਆਂ ਘੰਟੀਆਂ ਦੀਆਂ ਆਵਾਜ਼ਾਂ ਗੂੰਜਣ ਲੱਗਦੀਆਂ ਹਨ। ਭੋਲੇਨਾਥ ਦੇ ਭਗਤ ਜਲ, ਦੁੱਧ ਅਤੇ ਬੇਲਪੱਤਰ ਉਨ੍ਹਾਂ ਦੇ ਚਰਨਾਂ 'ਚ ਸਮਰਪਿਤ ਕਰਦੇ ਹਨ। 

ਸਾਵਣ 'ਚ ਸ਼ਿਵਲਿੰਗ 'ਤੇ ਬੇਲਪੱਤਰ ਚੜ੍ਹਾਉਣ ਦੀ ਪੁਰਾਣੀ ਪਰੰਪਰਾ ਹੈ। ਪੌਰਾਣਿਕ ਮਾਣਤਾਵਾਂ ਦੇ ਅਨੁਸਾਰ ਬੇਲਪੱਤਰ ਸ਼ਿਵਜੀ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ। ਪੁਰਾਣਾਂ 'ਚ ਕਿਹਾ ਗਿਆ ਹੈ ਕਿ ਬੇਲ ਦੇ ਦਰੱਖਤ ਦੀ ਉਤਪਤੀ ਦੇਵੀ ਲਕਸ਼ਮੀ ਦੇ ਤੱਪ ਤੋਂ ਹੋਈ ਸੀ, ਇਸ ਲਈ ਇਸਨੂੰ ਸ਼ੁੱਭ ਮੰਨਿਆ ਜਾਂਦਾ ਹੈ। 

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਿਵਲਿੰਗ 'ਤੇ ਸਿਰਫ 3 ਪੱਤੀਆਂ ਵਾਲਾ ਬੇਲੱਪਤਰ ਹੀ ਕਿਉਂ ਚੜ੍ਹਾਇਆ ਜਾਂਦਾ ਹੈ?

ਬੇਲਪੱਤਰ ਦੀਆਂ ਤਿੰਨ ਪੱਤੀਆਂ ਆਮ ਨਹੀਂ ਹਨ। ਇਨ੍ਹਾਂ ਨੂੰ ਤਿੰਨ ਦੇਵਤਿਆਂ- ਬ੍ਰਹਮਾ, ਵਿਸ਼ਣੁ ਅਤੇ ਹਮੇਸ਼ ਦਾ ਪ੍ਰਤੀਕ ਮੰਨਿਆ ਗਿਆ ਹੈ। ਜਦੋਂ ਇਹ 3 ਪੱਤੀਆਂ ਇਕੱਠੀਆਂ ਜੁੜੀਆਂ ਹੁੰਦੀਆਂ ਹਨ ਤਾਂ ਇਹ ਤ੍ਰਿਗੁਣਾਂ ਨੂੰ ਵੀ ਦਰਸ਼ਾਉਂਦੀਆਂ ਹਨ। ਇਹ ਤ੍ਰਿਗੁਣ ਸਤੱਵ (ਗਿਆਨ ਅਤੇ ਸ਼ਾਂਤੀ), ਰਜਸ (ਕਿਰਿਆ ਅਤੇ ਊਰਜਾ), ਤਮਸ (ਸਥਿਰਤਾ ਅਤੇ ਗਿਆਨ) ਦਾ ਵੀ ਪ੍ਰਤੀਕ ਹੈ। ਸ਼ਿਵਲਿੰਗ 'ਤੇ ਇਸਨੂੰ ਅਰਪਿਤ ਕਰਨਾ ਸ਼ਿਵਜੀ ਨੂੰ ਲੋਕ 'ਚ ਸਭ ਤੋਂ ਉੱਚਾ ਮੰਨਣ ਦਾ ਸੰਕੇਤ ਹੈ। 

ਜਦੋਂ ਬੇਲਪੱਤਰ ਸ਼ਿਵਲਿੰਗ 'ਤੇ ਅਰਵਿਤ ਕੀਤਾ ਜਾਂਦਾ ਹੈ ਤਾਂ ਇਹ ਸਿਰਫ ਇਕ ਪਰੰਪਰਾ ਨਹੀਂ ਸਗੋਂ ਇਕ ਡੂੰਘਾ ਦਰਸ਼ਨ ਹੈ ਕਿ ਪੂਰੀ ਦੁਨੀਆ ਦੇ ਗੁਣ ਅਤੇ ਸ਼ੱਕਤੀਆਂ ਵੀ ਆਖਿਰਕਾਰ ਸ਼ਿਵ ਨੂੰ ਸਮਰਪਿਤ ਹਨ। 

ਬੇਲਪੱਤਰ ਅਰਪਿਤ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪੱਤੇ ਫਟੇ ਨਾ ਹੋਣ, ਪੱਤਿਆਂ ਦੇ ਨਾਲ ਟਾਣੀ ਵੀ ਹੋਣੀ ਜ਼ਰੂਰੀ ਹੈ। 'ਓਮ ਨਮ : ਸ਼ਿਵਾਯ' ਦਾ ਜਾਪ ਕਰਦੇ ਹੋਏ ਅਰਪਿਤ ਕਰੋ।


Rakesh

Content Editor Rakesh