ਸਾਹਿਲ ਤੇ ਮੁਸਕਾਨ ਨੇ 10-12 ਵਾਰ ਵੱਢਿਆ ਸੀ ਸੌਰਭ ਦਾ ਗਲ਼ਾ, ਫੋਰੈਂਸਿਕ ਰਿਪੋਰਟ ''ਚ ਹੋਏ ਹੈਰਾਨੀਜਨਕ ਖ਼ੁਲਾਸੇ
Monday, Mar 31, 2025 - 05:14 PM (IST)

ਨੈਸ਼ਨਲ ਡੈਸਕ- ਮੇਰਠ ਕਤਲਕਾਂਡ ਮਾਮਲੇ 'ਚ ਹੁਣ ਇਕ ਰਿਪੋਰਟ 'ਚ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਫੋਰੈਂਸਿਕ ਟੀਮ ਅਨੁਸਾਰ, ਇਸ ਕਤਲ ਨੂੰ ਅੰਜਾਮ ਦੇਣ ਲਈ ਸਾਹਿਲ ਅਤੇ ਮੁਸਕਾਨ ਨੇ ਸੌਰਭ ਦਾ ਗਲ਼ਾ 10-12 ਵਾਰ ਵੱਢਿਆ, ਜੋ ਇਕ ਬੇਹੱਦ ਭਿਆਨਕ ਕੰਮ ਸੀ।
ਇਹ ਵੀ ਪੜ੍ਹੋ : ਤੁਸੀਂ ਵੀ ਹੋ ਤਲਿਆ-ਭੁੰਨਿਆ ਤੇ ਜੰਕ ਫੂਡ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ
ਸੂਟਕੇਸ ਛੋਟਾ ਪਿਆ ਤਾਂ ਲਾਸ਼ ਦੇ ਕੀਤੇ ਟੁਕੜੇ
ਦੋਸ਼ੀ ਸਾਹਿਲ ਅਤੇ ਮੁਸਕਾਨ ਨੇ ਪਹਿਲਾਂ ਸੌਰਭ ਦਾ ਕਤਲ ਕੀਤਾ, ਫਿਰ ਜਦੋਂ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਸੂਟਕੇਸ 'ਚ ਨਹੀਂ ਆ ਸਕੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਵੱਢ ਕੇ ਡਰੰਮ 'ਚ ਭਰਿਆ। ਪੋਸਟਮਾਰਟਮ ਰਿਪੋਰਟ ਅਤੇ ਪੁਲਸ ਦੀ ਜਾਂਚ ਅਨੁਸਾਰ ਸੌਰਭ ਦਾ ਗਲ਼ਾ ਵੱਢਣ ਲਈ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋਈ।
ਖੂਨ ਦੇ ਧੱਬੇ ਸਾਫ਼ ਕਰਨ ਲਈ ਬਲੀਚਿੰਗ ਪਾਊਡਰ ਦਾ ਇਸਤੇਮਾਲ
ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਪ੍ਰੇਮ ਪ੍ਰਸੰਗ ਅਤੇ ਆਪਸੀ ਵਿਵਾਦ ਨਾਲ ਜੁੜਿਆ ਹੋ ਸਕਦਾ ਹੈ। ਸਾਹਿਲ ਅਤੇ ਮੁਸਕਾਨ ਦੋਵੇਂ ਇਸ ਸਾਜਿਸ਼ 'ਚ ਸ਼ਾਮਲ ਸਨ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਤੋਂ ਬਾਅਦ ਦੋਸ਼ੀ ਸਾਹਿਲ ਤੇ ਮੁਸਕਾਨ ਨੇ ਖੂਨ ਦੇ ਧੱਬੇ ਸਾਫ਼ ਕਰਨ ਲਈ ਬਲੀਚਿੰਗ ਪਾਊਡਰ ਦਾ ਇਸਤੇਮਾਲ ਕੀਤਾ ਸੀ ਅਤੇ ਫੋਰੈਂਸਿਕ ਟੀਮ ਨੂੰ ਕਮਰੇ ਅਤੇ ਬਾਥਰੂਮ 'ਚ 25 ਥਾਵਾਂ 'ਤੇ ਖੂਨ ਦੇ ਨਿਸ਼ਾਨ ਮਿਲੇ, ਜਿਨ੍ਹਾਂ 'ਚ ਬੈੱਡਸ਼ੀਟ, ਫਰਸ਼, ਕੰਧਾਂ ਅਤੇ ਚਾਕੂ ਸ਼ਾਮਲ ਹਨ। ਇਸ ਤੋਂ ਇਲਾਵਾ ਡਰੰਮ 'ਚੋਂ 2 ਚਾਕੂ ਬਰਾਮਦ ਹੋਏ, ਜਿਨ੍ਹਾਂ 'ਤੇ ਸਾਹਿਲ ਅਤੇ ਮੁਸਕਾਨ ਦੇ ਫਿੰਗਰਪ੍ਰਿੰਟ ਮਿਲੇ ਹਨ। ਇਨ੍ਹਾਂ ਚਾਕੂਆਂ ਨੂੰ ਪੂਰੀ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਗਿਆ ਹੈ। ਐੱਸਪੀ ਸਿਟੀ ਆਯੂਸ਼ ਵਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਤਲਕਾਂਡ ਨਾਲ ਜੁੜੇ ਕਈ ਅਹਿਮ ਸਬੂਤ ਮਿਲੇ ਹਨ। ਜਿਨ੍ਹਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8