ਸੱਤਿਆਪਾਲ ਮਲਿਕ ਦੇ ਦਿਹਾਂਤ ਦੀਆਂ ਖ਼ਬਰਾਂ ਫਰਜ਼ੀ, ਸਾਬਕਾ ਰਾਜਪਾਲ ਦੇ ਨਿੱਜੀ ਸਕੱਤਰ ਨੇ ਜਾਰੀ ਕੀਤਾ ਬਿਆਨ

Friday, Jul 11, 2025 - 03:55 PM (IST)

ਸੱਤਿਆਪਾਲ ਮਲਿਕ ਦੇ ਦਿਹਾਂਤ ਦੀਆਂ ਖ਼ਬਰਾਂ ਫਰਜ਼ੀ, ਸਾਬਕਾ ਰਾਜਪਾਲ ਦੇ ਨਿੱਜੀ ਸਕੱਤਰ ਨੇ ਜਾਰੀ ਕੀਤਾ ਬਿਆਨ

ਨਵੀਂ ਦਿੱਲੀ- ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਦਿਹਾਂਤ ਸੰਬੰਧੀ ਇਕ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਫੇਸਬੁੱਕ ਪੋਸਟਾਂ ਅਤੇ ਵਟਸਐਪ ਗਰੁੱਪਾਂ 'ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ ਪਰ ਹਕੀਕਤ ਇਹ ਹੈ ਕਿ ਇਹ ਖ਼ਬਰ ਸਿਰਫ਼ ਇਕ ਅਫਵਾਹ ਹੈ। ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਸਾਬਕਾ ਰਾਜਪਾਲ ਦੇ ਅਧਿਕਾਰਤ ਅਕਾਊਂਟ ਤੋਂ ਲਿਖਿਆ ਗਿਆ ਸੀ,''ਸਤਿਕਾਰਯੋਗ ਸਾਬਕਾ ਰਾਜਪਾਲ ਚੌਧਰੀ ਸੱਤਿਆਪਾਲ ਸਿੰਘ ਮਲਿਕ ਜੀ ਇਸ ਸਮੇਂ ਆਈਸੀਯੂ 'ਚ ਦਾਖਲ ਹਨ ਅਤੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹਨ। ਅਫਵਾਹਾਂ ਤੋਂ ਬਚੋ ਅਤੇ ਕੋਈ ਵੀ ਗਲਤ ਖ਼ਬਰ ਨਾ ਫੈਲਾਓ। -ਕੰਵਰ ਸਿੰਘ ਰਾਣਾ, ਨਿੱਜੀ ਸਕੱਤਰ, ਸਾਬਕਾ ਰਾਜਪਾਲ ਸੱਤਿਆਪਾਲ ਮਲਿਕ

PunjabKesari

ਸੱਤਿਆਪਾਲ ਮਲਿਕ, ਜੋ ਕਿ ਜੰਮੂ-ਕਸ਼ਮੀਰ, ਗੋਆ, ਅਤੇ ਮੇਘਾਲਿਆ ਦੇ ਰਾਜਪਾਲ ਰਹਿ ਚੁੱਕੇ ਹਨ, ਹਾਲ ਹੀ ਦੇ ਸਾਲਾਂ 'ਚ ਆਪਣੇ ਵਿਵਾਦਿਤ ਬਿਆਨਾਂ ਕਰ ਕੇ ਚਰਚਾ ਦਾ ਕੇਂਦਰ ਬਣੇ ਰਹੇ ਹਨ।

ਸੋਸ਼ਲ ਮੀਡੀਆ ਉਪਭੋਗਤਾਵਾਂ ਲਈ ਅਪੀਲ:

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਅਣਜਾਣੇ ਸਰੋਤ ਤੋਂ ਮਿਲੀ ਖ਼ਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕਰ ਲੈਣ। ਅਜਿਹੀਆਂ ਅਫਵਾਹਾਂ ਨਾ ਸਿਰਫ਼ ਗਲਤ ਜਾਣਕਾਰੀ ਫੈਲਾਉਂਦੀਆਂ ਹਨ, ਸਗੋਂ ਸਮਾਜ ਨੂੰ ਗੁੰਮਰਾਹ ਵੀ  ਕਰਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News