ਸਤੀਸ਼ ਕੁਮਾਰ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਤੇ ਸੀਈਓ ਨਿਯੁਕਤ, 1 ਸਤੰਬਰ ਨੂੰ ਸੰਭਾਲਣਗੇ ਅਹੁਦਾ
Wednesday, Aug 28, 2024 - 03:14 AM (IST)
ਨਵੀਂ ਦਿੱਲੀ : ਰੇਲਵੇ ਬੋਰਡ ਦੇ ਮੈਂਬਰ (ਟਰੈਕਸ਼ਨ ਰੋਲਿੰਗ ਸਟਾਕ) ਸਤੀਸ਼ ਕੁਮਾਰ ਨੂੰ ਬੋਰਡ ਦਾ ਨਵਾਂ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਗਿਆ ਹੈ। ਸਰਕਾਰ ਦੇ ਨਿਯੁਕਤੀ ਹੁਕਮਾਂ ਅਨੁਸਾਰ ਭਾਰਤੀ ਰੇਲਵੇ ਪ੍ਰਬੰਧਨ ਸੇਵਾ ਅਧਿਕਾਰੀ ਸਤੀਸ਼ ਕੁਮਾਰ ਜਯਾ ਵਰਮਾ ਸਿਨਹਾ ਦੀ ਥਾਂ ਲੈਣਗੇ, ਜੋ 31 ਅਗਸਤ ਨੂੰ ਸੇਵਾਮੁਕਤ ਹੋ ਜਾਣਗੇ। ਸਤੀਸ਼ ਕੁਮਾਰ 1 ਸਤੰਬਰ ਨੂੰ ਅਹੁਦਾ ਸੰਭਾਲਣਗੇ। ਸੂਤਰਾਂ ਅਨੁਸਾਰ ਸਤੀਸ਼ ਕੁਮਾਰ ਰੇਲਵੇ ਬੋਰਡ ਦੇ ਪਹਿਲੇ ਚੇਅਰਮੈਨ ਅਤੇ ਸੀਈਓ ਹੋਣਗੇ ਜੋ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਚੋਣਾਂ ਦੇ ਪਹਿਲੇ ਪੜਾਅ ਲਈ 279 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਸਤੀਸ਼ ਕੁਮਾਰ ਨੇ 05 ਜਨਵਰੀ, 2024 ਨੂੰ ਰੇਲ ਮੰਤਰਾਲੇ ਵਿਚ ਰੇਲਵੇ ਬੋਰਡ ਵਿਚ ਮੈਂਬਰ (ਟਰੈਕਸ਼ਨ ਅਤੇ ਰੋਲਿੰਗ ਸਟਾਕ) ਵਜੋਂ ਅਹੁਦਾ ਸੰਭਾਲਿਆ ਸੀ। ਕੁਮਾਰ, ਭਾਰਤੀ ਰੇਲਵੇ ਮਕੈਨੀਕਲ ਇੰਜੀਨੀਅਰ ਸੇਵਾ ਦੇ 1986 ਬੈਚ ਦੇ ਇਕ ਅਧਿਕਾਰੀ ਮਾਰਚ, 1988 ਵਿਚ ਰਸਮੀ ਤੌਰ 'ਤੇ ਭਾਰਤੀ ਰੇਲਵੇ ਸੇਵਾ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਕੋਲ 34 ਸਾਲਾਂ ਦਾ ਭਰਪੂਰ ਅਨੁਭਵ ਹੈ। ਇਸ ਤੋਂ ਪਹਿਲਾਂ ਉਹ ਉੱਤਰੀ ਮੱਧ ਰੇਲਵੇ, ਪ੍ਰਯਾਗਰਾਜ ਵਿਚ ਜਨਰਲ ਮੈਨੇਜਰ ਵਜੋਂ ਕੰਮ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਕੁਮਾਰ ਨੇ ਝਾਂਸੀ ਡਵੀਜ਼ਨ ਅਤੇ BLW (ਬਨਾਰਸ ਲੋਕੋਮੋਟਿਵ ਵਰਕਸ), ਉੱਤਰ ਪੂਰਬੀ ਰੇਲਵੇ, ਗੋਰਖਪੁਰ, ਪਟਿਆਲਾ ਲੋਕੋਮੋਟਿਵ ਵਰਕਸ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ। ਉਨ੍ਹਾਂ 1996 ਵਿਚ UNDP ਪ੍ਰੋਗਰਾਮ ਤਹਿਤ ਕੁੱਲ ਗੁਣਵੱਤਾ ਪ੍ਰਬੰਧਨ ਵਿਚ ਸਿਖਲਾਈ ਪ੍ਰਾਪਤ ਕੀਤੀ ਅਤੇ ਆਪਣੇ ਕਰੀਅਰ ਵਿਚ ਕਈ ਪ੍ਰਾਜੈਕਟਾਂ ਦੀ ਨਿਗਰਾਨੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8