ਸਾਰਾ ਤੇਂਦੁਲਕਰ ਦੇ ਹੱਥ 'ਚ ਬੀਅਰ ਦੀ ਬੋਤਲ! ਗੋਆ ਵਾਲੀ ਵੀਡੀਓ 'ਤੇ ਮਚਿਆ ਹੰਗਾਮਾ

Thursday, Jan 01, 2026 - 12:23 AM (IST)

ਸਾਰਾ ਤੇਂਦੁਲਕਰ ਦੇ ਹੱਥ 'ਚ ਬੀਅਰ ਦੀ ਬੋਤਲ! ਗੋਆ ਵਾਲੀ ਵੀਡੀਓ 'ਤੇ ਮਚਿਆ ਹੰਗਾਮਾ

ਸਪੋਰਟਸ ਡੈਸਕ- ਕ੍ਰਿਕਟ ਦੇ 'ਭਗਵਾਨ' ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹੈ। ਗੋਆ ਵਿੱਚ ਦੋਸਤਾਂ ਨਾਲ ਛੁੱਟੀਆਂ ਮਨਾਉਂਦੇ ਸਮੇਂ ਸੜਕ 'ਤੇ ਘੁੰਮਦੇ ਹੋਏ ਉਸਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸਾਰਾ ਦੇ ਹੱਥ ਵਿੱਚ ਇੱਕ ਬੋਤਲ ਵੀ ਦਿਖਾਈ ਦੇ ਰਹੀ ਹੈ, ਜਿਸ ਨਾਲ ਭਾਰੀ ਹੰਗਾਮਾ ਹੋ ਗਿਆ ਹੈ। ਕੁਝ ਯੂਜ਼ਰਜ਼ ਨੇ ਇਹ ਦਾਅਵਾ ਕਰਦੇ ਹੋਏ ਉਸਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਇੱਕ ਬੀਅਰ ਦੀ ਬੋਤਲ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਨਾਲ ਸ਼ਰਾਬ ਨੂੰ ਉਤਸ਼ਾਹਿਤ ਮਿਲ ਰਿਹਾ ਹੈ ਅਤੇ ਸਚਿਨ ਤੇਂਦੁਲਕਰ ਦੇ ਅਕਸ 'ਤੇ ਵੀ ਅਸਰ ਪਵੇਗਾ।

ਇਹ ਵੀ ਪੜ੍ਹੋ- 'ਰਾਤ 12 ਵਜੇ ਹੋਵੇਗਾ ਧਮਾਕਾ...', MP ਦੇ ਘਰ ਨੇੜੇ ਖੜ੍ਹੀ ਕਾਰ 'ਤੇ ਲਿਖਿਆ ਮੈਸੇਜ ਪੜ੍ਹ...

ਸਾਰਾ ਤੇਂਦੁਲਕਰ ਦੇ ਹੱਥ ਵਿੱਚ ਬੀਅਰ ਦੀ ਬੋਤਲ?

ਵਾਇਰਲ ਵੀਡੀਓ ਵਿੱਚ ਸਾਰਾ ਤਿੰਨ ਦੋਸਤਾਂ ਨਾਲ ਲਾਲ ਫੁੱਲਾਂ ਵਾਲੀ ਪੁਸ਼ਾਕ ਵਿੱਚ ਹੱਸਦੀ- ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਸ ਆਮ ਪਲ ਨੂੰ ਗਲਤ ਸਮਝਿਆ ਹੈ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਕੁਝ ਪ੍ਰਸ਼ੰਸਕ ਦਾਅਵਾ ਕਰਦੇ ਹਨ ਕਿ ਇਹ ਇੱਕ ਬੀਅਰ ਦੀ ਬੋਤਲ ਹੈ, ਜਦੋਂ ਕਿ ਕੁਝ ਆਪਣੀਆਂ ਟਿੱਪਣੀਆਂ ਵਿੱਚ ਸਚਿਨ ਤੇਂਦੁਲਕਰ ਦਾ ਨਾਮ ਵੀ ਲਿਆ ਹੈ। ਇਨ੍ਹਾਂ ਪ੍ਰਸ਼ੰਸਕਾਂ ਨੇ ਕਿਹਾ ਕਿ ਸਚਿਨ ਤੇਂਦੁਲਕਰ ਦੀ ਧੀ ਸਾਰਾ ਨੂੰ ਇਸ ਸਭ ਤੋਂ ਦੂਰ ਰਹਿਣਾ ਚਾਹੀਦਾ ਹੈ। ਹਾਲਾਂਕਿ, ਕੁਝ ਪ੍ਰਸ਼ੰਸਕਾਂ ਨੇ ਉਸਦਾ ਸਮਰਥਨ ਕੀਤਾ।

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਲਈ ਅਹਿਮ ਖਬਰ, ਜਾਰੀ ਹੋ ਗਈ ਐਡਵਾਈਜ਼ਰੀ

ਇਹ ਵੀ ਪੜ੍ਹੋ- ਜਲੰਧਰ ਪੁਲਸ ਦਾ ਨਵੇਂ ਸਾਲ 'ਤੇ ਹੁੱਲੜਬਾਜ਼ਾਂ ਲਈ ਖਾਸ ਸੰਦੇਸ਼, ਕਾਨੂੰਨ ਤੋੜਿਆ ਤਾਂ ਥਾਣੇ 'ਚ ਹੋਵੇਗੀ 'ਪਾਰਟੀ'

ਕਈ ਯੂਜ਼ਰਜ਼ ਨੇ ਲਿਖਿਆ ਕਿ 28 ਸਾਲਾ ਸਾਰਾ ਇੱਕ ਬਾਲਗ ਹੈ ਅਤੇ ਉਸਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਅਨੁਸਾਰ ਜੀਉਣ ਦਾ ਪੂਰਾ ਹੱਕ ਹੈ। ਇੱਕ ਯੂਜ਼ਰ ਨੇ ਕਿਹਾ, "ਇਹ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ? ਸਾਰਾ ਦਾ ਬੀਅਰ ਪੀਣਾ ਸਚਿਨ ਦਾ ਸ਼ਰਾਬ ਦਾ ਸਮਰਥਨ ਕਿਵੇਂ ਹੋ ਜਾਂਦਾ ਹੈ?" ਇੱਕ ਹੋਰ ਯੂਜ਼ਰ ਨੇ ਲਿਖਿਆ, "ਇੱਥੇ ਟ੍ਰੋਲ ਕਰਨ ਲਈ ਕੁਝ ਵੀ ਨਹੀਂ ਹੈ; ਲੋਕਾਂ ਨੂੰ ਦੂਜੇ ਲੋਕਾਂ ਦੀ ਪ੍ਰਾਈਵੇਸੀ 'ਚ ਦਖਲ ਦੇਣ ਬੰਦ ਕਰਨਾ ਕਰ ਦੇਣਾ ਚਾਹੀਦਾ ਹੈ।" ਹਾਲਾਂਕਿ, ਸਾਰਾ ਤੇਂਦੁਲਕਰ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਇਲਾਵਾ, ਇਸ ਵੀਡੀਓ ਨੂੰ ਕਦੋਂ ਅਤੇ ਕਿੱਥੇ ਲਿਆ ਗਿਆ ਸੀ, ਇਸ ਦਾ ਕੋਈ ਠੋਸ ਸਬੂਤ ਨਹੀਂ ਹੈ।

ਇਹ ਵੀ ਪੜ੍ਹੋ- ਜਵੈਲਰੀ ਸ਼ਾਪ 'ਚ ਕਰੋੜਾਂ ਦੀ ਚੋਰੀ! ਗਠੜੀਆਂ ਭਰ-ਭਰ ਲੈ ਗਏ ਸੋਨਾ-ਚਾਂਦੀ


author

Rakesh

Content Editor

Related News