ਸੰਜੌਲੀ ਮਸਜਿਦ ਮਾਮਲੇ ''ਚ ਸੁਣਵਾਈ ਟਲੀ, ਸਥਾਨਕ ਲੋਕਾਂ ਨੇ ਦਾਇਰ ਕੀਤੀ ਪਟੀਸ਼ਨ
Tuesday, Nov 12, 2024 - 10:29 AM (IST)
ਸ਼ਿਮਲਾ (ਭਾਸ਼ਾ)- ਇਥੋਂ ਦੀ ਇਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਸੰਜੌਲੀ ਮਸਜਿਦ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਕਿਉਂਕਿ ਸਥਾਨਕ ਵਾਸੀਆਂ ਨੇ ਇਕ ਅਰਜ਼ੀ ਦਾਇਰ ਕਰਕੇ ਇਸ ਮਾਮਲੇ 'ਚ ਉਨ੍ਹਾਂ ਨੂੰ ਪੱਖਕਾਰ ਬਣਾਏ ਜਾਣ ਦੀ ਅਪੀਲ ਕੀਤੀ ਹੈ। ਸ਼ਿਮਲਾ ਦੇ ਵਧੀਕ ਜ਼ਿਲ੍ਹਾ ਜੱਜ (ਏਡੀਜੇ) ਦੀ ਅਦਾਲਤ ਨੇ 'ਆਲ ਹਿਮਾਚਲ ਮੁਸਲਿਮ ਆਰਗੇਨਾਈਜ਼ੇਸ਼ਨ' (ਏ.ਐਚ.ਐਮ.ਓ.) ਵੱਲੋਂ ਦਾਇਰ ਅਪੀਲ ਦੀ ਬਰਕਰਾਰਤਾ 'ਤੇ ਫ਼ੈਸਲਾ ਕਰ ਨਲਈ ਸੁਣਵਾਈ ਟਾਲ ਦਿੱਤੀ, ਜਿਸ 'ਚ ਨਗਰ ਕਮਿਸ਼ਨਰ ਦੀ ਅਦਾਲਤ ਦੇ 5 ਅਕਤੂਬਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਨਗਰ ਕਮਿਸ਼ਨਰ ਦੀ ਅਦਾਲਤ ਨੇ 2 ਮਹੀਨਿਆਂ ਅੰਦਰ ਮਸਜਿਦ ਦੀਆਂ ਤਿੰਨ ਅਣਅਧਿਕਾਰਤ ਮੰਜ਼ਿਲਾਂ ਨੂੰ ਢਾਹੁਣ ਦੀ ਇਜਾਜ਼ਤ ਦੇ ਦਿੱਤੀ ਸੀ। ਏਡੀਜੇ ਕੋਰਟ ਨੇ ਏਐੱਚਐੱਮਓ ਦੀ ਅਪੀਲ ਅਤੇ ਸਥਾਨਕ ਨਿਵਾਸੀਆਂ ਦੁਆਰਾ ਦਾਇਰ ਪਟੀਸ਼ਨ 'ਤੇ ਫੈਸਲਾ ਕਰਨ ਲਈ ਅਗਲੀ ਸੁਣਵਾਈ 14 ਨਵੰਬਰ ਨੂੰ ਤੈਅ ਕੀਤੀ ਹੈ।
ਸ਼ਿਮਲਾ ਸਥਿਤ ਸੰਜੌਲੀ ਮਸਜਿਦ ਦੇ ਚੇਅਰਮੈਨ ਲਤੀਫ ਮੁਹੰਮਦ ਅਤੇ ਮੁਸਲਿਮ ਭਾਈਚਾਰੇ ਦੇ ਹੋਰ ਲੋਕਾਂ ਨੇ 12 ਸਤੰਬਰ 2024 ਨੂੰ ਮਸਜਿਦ ਦੀਆਂ ਤਿੰਨ ਅਣਅਧਿਕਾਰਤ ਮੰਜ਼ਿਲਾਂ ਨੂੰ ਢਾਹੁਣ ਦੀ ਪੇਸ਼ਕਸ਼ ਕੀਤੀ ਸੀ ਅਤੇ ਨਗਰ ਨਿਗਮ ਕਮਿਸ਼ਨਰ ਤੋਂ ਇਜਾਜ਼ਤ ਮੰਗੀ ਸੀ। ਨਗਰ ਨਿਗਮ ਕਮਿਸ਼ਨਰ ਦੀ ਅਦਾਲਤ ਨੇ 5 ਅਕਤੂਬਰ 2024 ਨੂੰ ਅਣਅਧਿਕਾਰਤ ਫ਼ਰਸ਼ਾਂ ਨੂੰ ਢਾਹੁਣ ਦੀ ਇਜਾਜ਼ਤ ਦੇ ਦਿੱਤੀ ਸੀ ਅਤੇ ਢਾਹੁਣ ਦਾ ਕੰਮ ਪੂਰਾ ਕਰਨ ਲਈ 2 ਮਹੀਨਿਆਂ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਅਦ ਏ.ਐੱਚ.ਐੱਮ.ਓ. ਨੇ ਹੁਕਮਾਂ ਵਿਰੁੱਧ ਅਪੀਲ ਦਾਇਰ ਕੀਤੀ। ਸ਼ਿਮਲਾ ਦੇ ਸੰਜੌਲੀ ਇਲਾਕੇ 'ਚ 11 ਸਤੰਬਰ ਨੂੰ ਇਕ ਮਸਜਿਦ ਦੇ ਇਕ ਹਿੱਸੇ ਨੂੰ ਢਾਹੁਣ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਦੌਰਾਨ 10 ਲੋਕ ਜ਼ਖਮੀ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8