ਦੇਸ਼ ਦੇ ਪਹਿਲੇ ‘ਟਾਇਲਟ ਕਾਲਜ’ ਤੋਂ ਟ੍ਰੇਨਿੰਗ ਲੈ ਕੇ ਨਿਕਲੇ 3,200 ਸਵੱਛ ਕਰਮਚਾਰੀ

Wednesday, Oct 02, 2019 - 05:59 PM (IST)

ਦੇਸ਼ ਦੇ ਪਹਿਲੇ ‘ਟਾਇਲਟ ਕਾਲਜ’ ਤੋਂ ਟ੍ਰੇਨਿੰਗ ਲੈ ਕੇ ਨਿਕਲੇ 3,200 ਸਵੱਛ ਕਰਮਚਾਰੀ

ਔਰੰਗਾਬਾਦ—ਪਿਛਲੇ ਇਕ ਸਾਲ ’ਚ ਲਗਭਗ 3,200 ਸਵੱਛ ਕਰਮਚਾਰੀਆਂ ਨੂੰ ਦੇਸ਼ ਦੇ ਪਹਿਲੇ ‘ਟਾਇਲਟ ਕਾਲਜ’ ਕਹੇ ਜਾਣ ਵਾਲੇ ਸੰਸਥਾਨ ’ਚ ਟ੍ਰੇਂਡ ਕੀਤਾ ਗਿਆ ਹੈ। ਉਨ੍ਹਾਂ ਨੂੰ ਟ੍ਰੇਨਿੰਗ ਤੋਂ ਬਾਅਦ ਨਿੱਜੀ ਖੇਤਰ ਦੀ ਪਹਿਲ ’ਤੇ ਰੋਜ਼ਗਾਰ ਵੀ ਮਿਲਿਆ ਹੈ। ਮਹਾਰਾਸ਼ਟਰ ’ਚ ਔਰੰਗਾਬਾਦ ਸਥਿਤ ‘ਹਾਰਪਿਕ ਵਰਲਡ ਟਾਇਲਟ ਕਾਲਜ’ ਸਵੱਛਤਾ ਕਰਮਚਾਰੀਆਂ ਨੂੰ ਉਨ੍ਹਾਂ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਉਨ੍ਹਾਂ ਨੂੰ ਕੰਮ ਸਬੰਧੀ ਖਤਰਿਆਂ ਪ੍ਰਤੀ ਜਾਗਰੂਕ ਬਣਾਉਣ ’ਚ ਮਦਦ ਕਰ ਰਿਹਾ ਹੈ। ਅਗਸਤ 2018 ’ਚ ਸਥਾਪਤ ਇਹ ਕਾਲਜ ਬ੍ਰਿਟਿਸ਼ ਕੰਪਨੀ ਰੇਕਿਟ ਬੇਨਕਾਈਜਰ ਵਲੋਂ ਸੰਚਾਲਿਤ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਹੁਣ ਤੱਕ ਕਾਲਜ ਨੇ 3,200 ਸਵੱਛਤਾ ਮੁਲਾਜ਼ਮਾਂ ਨੂੰ ਸਿੱਖਿਅਤ ਕੀਤਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਰੋਜ਼ਗਾਰ ’ਚ ਮਦਦ ਦਿੱਤੀ ਹੈ।


author

Iqbalkaur

Content Editor

Related News