ਜ਼ਿਲ੍ਹਾ ਹਸਪਤਾਲ ’ਚ ਮੋਤੀਆਬਿੰਦ ਦਾ ਆਪਰੇਸ਼ਨ ਕਰਾਉਣ ਮਗਰੋਂ 27 ਲੋਕਾਂ ਦੀ ਗਈ ਅੱਖਾਂ ਦੀ ਰੌਸ਼ਨੀ

Thursday, Dec 30, 2021 - 05:35 PM (IST)

ਜ਼ਿਲ੍ਹਾ ਹਸਪਤਾਲ ’ਚ ਮੋਤੀਆਬਿੰਦ ਦਾ ਆਪਰੇਸ਼ਨ ਕਰਾਉਣ ਮਗਰੋਂ 27 ਲੋਕਾਂ ਦੀ ਗਈ ਅੱਖਾਂ ਦੀ ਰੌਸ਼ਨੀ

ਸਹਾਰਨਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਜ਼ਿਲ੍ਹਾ ਹਸਪਤਾਲ ’ਚ ਮੋਤੀਆਬਿੰਦ ਦਾ ਆਪਰੇਸ਼ਨ ਕਰਾਉਣ ਵਾਲੇ ਕਈ ਲੋਕਾਂ ਦੀ ਅੱਖਾਂ ਰੌਸ਼ਨੀ ਜਾਣ ਦਾ ਮਾਮਲਾ ਆਇਆ ਹੈ। ਮੋਤੀਆਬਿੰਦ ਦੇ ਆਪਰੇਸ਼ਨ ਤੋਂ ਬਾਅਦ 27 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਦੀ ਸ਼ਿਕਾਇਤ ਮਿਲਣ ’ਤੇ ਸਹਾਰਨਪੁਰ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਸੰਜੀਵ ਮਾਂਗਲਿਕ ਨੇ ਮਾਮਲੇ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ। 

ਇਹ ਵੀ ਪੜ੍ਹੋ : CISF ਦੀ ਵੱਡੀ ਲਾਪ੍ਰਵਾਹੀ; ਅਭਿਆਸ ਦੌਰਾਨ 11 ਸਾਲਾ ਬੱਚੇ ਦੇ ਸਿਰ ’ਚ ਜਾ ਲੱਗੀ ਗੋਲੀ

 

ਦਰਅਸਲ ਸਹਾਰਨਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ 2-3 ਦਸੰਬਰ ਨੂੰ ਸਿਹਤ ਵਿਭਾਗ ਵਲੋਂ ਕੈਂਪ ਲਾ ਕੇ 30 ਮਰੀਜ਼ਾਂ ਦਾ ਅੱਖਾਂ ਦਾ ਮੋਤੀਆਬਿੰਦ ਦਾ ਆਪਰੇਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ 27 ਮਰੀਜ਼ਾਂ ਦੀਆਂ ਅੱਖਾਂ ’ਚ ਸੋਜ ਅਤੇ ਵੇਖਣ ਵਿਚ ਦਿੱਕਤ ਆਉਣ ਦੀ ਸ਼ਿਕਾਇਤ ਮਿਲੀ ਸੀ। ਮੁੱਖ ਮੈਡੀਕਲ ਅਧਿਕਾਰੀ ਸੰਜੀਵ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ 5 ਮੈਂਬਰੀ ਟੀਮ ਗਠਿਤ ਕੀਤੀ ਗਈ ਹੈ, ਜੋ ਆਉਣ ਵਾਲੀ 5 ਜਨਵਰੀ ਤੱਕ ਇਸ ਮਾਮਲੇ ’ਚ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਪੂਰੇ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਨੂੰ ਭਾਜੜਾਂ ਪਈਆਂ ਹੋਈਆਂ ਹਨ। 

ਇਹ ਵੀ ਪੜ੍ਹੋ : ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਸਨਮਾਨ, ਮਰਨ ਉਪਰੰਤ ‘ਜਰਨਲਿਸਟ ਆਫ਼ ਦਿ ਈਅਰ’ ਐਵਾਰਡ ਨਾਲ ਨਵਾਜਿਆ

ਮੋਤੀਆਬਿੰਦ ਆਪਰੇਸ਼ਨ ਕਰਾਉਣ ਵਾਲੇ ਸਾਰੇ ਲੋਕ ਜ਼ਿਲ੍ਹੇ ਦੇ ਵੱਖ-ਵੱਖ ਹਿੱਸੇ ਤੋਂ ਆਏ ਸਨ। ਆਪਰੇਸ਼ਨ ਤੋਂ ਬਾਅਦ ਸਾਰੇ ਲੋਕ ਆਪਣੇ ਘਰਾਂ ਨੂੰ ਚੱਲੇ ਗਏ। ਦੋਸ਼ ਹੈ ਕਿ ਕੁਝ ਦਿਨ ਬਾਅਦ ਹੀ ਆਪਰੇਸ਼ਨ ਕਰਾਉਣ ਵਾਲਿਆਂ ਦੀ ਇਕ ਅੱਖ ਦੀ ਰੋਸ਼ਨੀ ਘੱਟ ਹੁੰਦੀ ਚਲੀ ਗਈ। ਜਦੋਂ ਉਹ ਲੋਕ ਹਸਪਤਾਲ ਪਹੁੰਚੇ ਤਾਂ ਗੰਭੀਰਤਾ ਨਾਲ ਜਾਂਚ ਨਹੀਂ ਕੀਤੀ ਗਈ, ਉਨ੍ਹਾਂ ਨੂੰ ਦਵਾਈ ਦੇ ਕੇ ਵਾਪਸ ਭੇਜ ਦਿੱਤਾ ਗਿਆ। ਡਾ. ਸੰਜੀਵ ਨੇ ਜਾਂਚ ਮਗਰੋਂ ਜ਼ਰੂਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ : ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਸਨਮਾਨ, ਮਰਨ ਉਪਰੰਤ ‘ਜਰਨਲਿਸਟ ਆਫ਼ ਦਿ ਈਅਰ’ ਐਵਾਰਡ ਨਾਲ ਨਵਾਜਿਆ


author

Tanu

Content Editor

Related News