ਵੱਡਾ ਹਾਦਸਾ; ਸੁੱਤੇ ਪਏ ਪਰਿਵਾਰ ਉੱਪਰ ਡਿੱਗੀ ਛੱਤ

Saturday, Nov 23, 2024 - 04:17 PM (IST)

ਵੱਡਾ ਹਾਦਸਾ; ਸੁੱਤੇ ਪਏ ਪਰਿਵਾਰ ਉੱਪਰ ਡਿੱਗੀ ਛੱਤ

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਸ਼ਹਿਰ ਦੇ ਹੰਸ ਕਾਲੋਨੀ ਵਿਚ ਸੁੱਤੇ ਪਏ ਪਰਿਵਾਰ ਉੱਪਰ ਛੱਤ ਡਿੱਗ ਗਈ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਪਤਨੀ ਅਤੇ ਪੁੱਤਰ ਨੂੰ ਵੀ ਸੱਟਾਂ ਲੱਗੀਆਂ ਹਨ। ਉੱਥੇ ਹੀ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਹੰਸ ਕਾਲੋਨੀ ਵਾਸੀ ਸੁਨੀਲ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਪਰਿਵਾਰ ਦੇ ਲੋਕ ਸੁੱਤੇ ਹੋਏ ਸਨ। ਰਾਤ ਕਰੀਬ 12 ਵਜੇ ਅਚਾਨਕ ਛੱਤ ਦਾ ਇਕ ਹਿੱਸਾ ਹੇਠਾਂ ਡਿੱਗ ਗਿਆ, ਜਿਸ ਕਾਰਨ ਹੇਠਾਂ ਸੁੱਤੇ ਪਏ ਪਿਤਾ ਓਮਪ੍ਰਕਾਸ਼ ਮਲਬੇ ਦੇ ਹੇਠਾਂ ਦੱਬੇ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਮਲਬੇ 'ਚੋਂ ਪਿਤਾ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। 


author

Tanu

Content Editor

Related News