''''ਮੇਰੇ ਘਰ ਕੋਈ ਨਾ ਆਵੇ..!'''' ਫਾਇਰਿੰਗ ਮਗਰੋਂ ਰੋਹਿਤ ਸ਼ੈੱਟੀ ਦੋਸਤਾਂ ਨੂੰ ਕੀਤੀ ਅਪੀਲ, ਸਾਰੇ ਪ੍ਰੋਗਰਾਮ ਕੀਤੇ ਰੱਦ

Monday, Feb 02, 2026 - 12:26 PM (IST)

''''ਮੇਰੇ ਘਰ ਕੋਈ ਨਾ ਆਵੇ..!'''' ਫਾਇਰਿੰਗ ਮਗਰੋਂ ਰੋਹਿਤ ਸ਼ੈੱਟੀ ਦੋਸਤਾਂ ਨੂੰ ਕੀਤੀ ਅਪੀਲ, ਸਾਰੇ ਪ੍ਰੋਗਰਾਮ ਕੀਤੇ ਰੱਦ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਰੋਹਿਤ ਸ਼ੈੱਟੀ ਦੇ ਜੂਹੂ ਸਥਿਤ ਘਰ ਦੇ ਬਾਹਰ ਸ਼ਨੀਵਾਰ ਰਾਤ ਨੂੰ ਫਾਇਰਿੰਗ ਹੋਈ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਹਨ।

ਮੁੰਬਈ ਪੁਲਸ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਣੇ ਤੋਂ 5 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਇਨ੍ਹਾਂ ਸ਼ੱਕੀਆਂ ਨੂੰ ਅਗਲੇਰੀ ਪੁੱਛਗਿੱਛ ਲਈ ਮੁੰਬਈ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੌਕੇ 'ਤੇ ਫੋਰੈਂਸਿਕ ਜਾਂਚ ਵੀ ਕੀਤੀ ਗਈ ਹੈ।

ਇਸ ਹਮਲੇ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਅਗਲੇ 2 ਦਿਨਾਂ ਲਈ ਆਪਣੇ ਸਾਰੇ ਕੰਮ ਰੱਦ ਕਰ ਦਿੱਤੇ ਹਨ ਤੇ ਆਪਣੇ ਕਰੀਬੀ ਦੋਸਤਾਂ ਅਤੇ ਮਨੋਰੰਜਨ ਇੰਡਸਟਰੀ ਦੇ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਗਲੇ 48 ਘੰਟਿਆਂ ਤੱਕ ਉਨ੍ਹਾਂ ਦੇ ਘਰ ਨਾ ਆਉਣ।

ਰੋਹਿਤ ਸ਼ੈੱਟੀ ਫਿਲਹਾਲ ਪੁਲਸ ਨਾਲ ਸਹਿਯੋਗ ਕਰ ਰਹੇ ਹਨ ਅਤੇ ਆਪਣਾ ਬਿਆਨ ਦਰਜ ਕਰਵਾ ਰਹੇ ਹਨ। ਉਹ ਆਪਣੇ ਦੋਸਤਾਂ ਨਾਲ ਸਿਰਫ਼ ਫ਼ੋਨ ਅਤੇ ਮੈਸੇਜ ਰਾਹੀਂ ਹੀ ਗੱਲਬਾਤ ਕਰ ਰਹੇ ਹਨ। ਫਿਲਹਾਲ ਮਾਮਲੇ ਦੀ ਕਾਰਵਾਈ ਜਾਰੀ ਹੈ ਤੇ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ।


author

Harpreet SIngh

Content Editor

Related News