ਹਿਮਾਚਲ ’ਚ ਮੀਂਹ ਨਾਲ ਨਦੀ-ਨਾਲੇ ਭਰੇ, ਨੁਕਸਾਨ ਦਾ ਅੰਕੜਾ ਵਧਿਆ, 2 ਦਿਨ ਰਹੇਗਾ ਓਰੇਂਜ ਅਲਰਟ

07/08/2023 1:53:57 PM

ਸ਼ਿਮਲਾ (ਸੰਤੋਸ਼)- ਮਾਨਸੂਨ ਦੇ ਇਕ ਵਾਰ ਫਿਰ ਸਰਗਰਮ ਹੋਣ ਅਤੇ ਭਾਰੀ ਮੀਂਹ ਕਾਰਨ ਜਿਥੇ ਨਦੀ-ਨਾਲੇ ਭਰ ਗਏ ਹਨ, ਜਿਸ ਨਾਲ ਜ਼ਮੀਨ ਧਸਣ ਦੀਆਂ ਘਟਨਾਵਾਂ ਵਧ ਗਈਆਂ ਹਨ, ਉਥੇ ਨੁਕਸਾਨ ਦਾ ਅੰਕੜਾ ਵੀ ਵਧ ਗਿਆ ਹੈ। ਸੂਬਾ ਆਫ਼ਤ ਪ੍ਰਬੰਧਨ ਅਥਾਰਿਟੀ ਅਨੁਸਾਰ ਸਿਰਫ਼ ਇਕ ਪੰਦਰਵਾੜੇ ਦੇ ਮੀਂਹ ਨੇ ਸੂਬੇ ’ਚ 3.52 ਅਰਬ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ।

PunjabKesari

ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ 2 ਦਿਨ ਸੂਬੇ ’ਚ ਓਰੇਂਜ ਅਲਰਟ ਰਹੇਗਾ ਅਤੇ ਇਸ ਦੌਰਾਨ ਵਿਭਾਗ ਨੇ ਭਾਰੀ ਮੀਂਹ, ਗੜ੍ਹੇਮਾਰੀ ਅਤੇ ਹਨੇਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ੁੱਕਰਵਾਰ ਨੂੰ ਰਾਜਧਾਨੀ ’ਚ 46 ਮਿਲੀਮੀਟਰ, ਨਾਹਨ ’ਚ 35, ਨਾਰਕੰਡਾ ਤੇ ਧੌਲਾ ਕੁੰਆਂ ’ਚ 20 ਅਤੇ ਰੋਹੜੂ ’ਚ 11 ਮਿਲੀਮੀਟਰ ਮੀਂਹ ਪਿਆ।


DIsha

Content Editor

Related News