ਸੋਨਾ 4 ਹਜ਼ਾਰ ਤੇ ਚਾਂਦੀ 11 ਹਜ਼ਾਰ ਰੁਪਏ ਸਸਤੀ, ਕੀ ਆ ਗਿਆ ਖਰੀਦਣ ਦਾ ਸਹੀ ਮੌਕਾ

Monday, Nov 11, 2024 - 08:21 PM (IST)

ਸੋਨਾ 4 ਹਜ਼ਾਰ ਤੇ ਚਾਂਦੀ 11 ਹਜ਼ਾਰ ਰੁਪਏ ਸਸਤੀ, ਕੀ ਆ ਗਿਆ ਖਰੀਦਣ ਦਾ ਸਹੀ ਮੌਕਾ

ਨੈਸ਼ਨਲ ਡੈਸਕ : ਸੋਮਵਾਰ ਸ਼ਾਮ ਨੂੰ ਮਲਟੀ ਕਮੋਡਿਟੀ ਐਕਸਚੇਂਜ਼ (MCX) 'ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਐੱਮਸੀਐਕਸ 'ਤੇ ਸੋਨਾ 1500 ਰੁਪਏ ਤੋਂ ਵੱਧ ਟੁੱਟ ਕੇ 75710 ਰੁਪਏ ਪ੍ਰਤੀ ਤੋਲਾ 'ਤੇ ਪਹੁੰਚ ਗਿਆ।ਸ਼ੁੱਕਰਵਾਰ ਨੂੰ ਇਸੇ ਐਕਸਚੇਂਜ 'ਤੇ ਸੋਨਾ 77,272 ਰੁਪਏ 'ਤੇ ਬੰਦ ਹੋਇਆ ਸੀ, ਜਦਕਿ ਚਾਂਦੀ ਵੀ 1613 ਰੁਪਏ ਪ੍ਰਤੀ ਕਿਲੋ ਸਸਤੀ ਹੋ ਗਈ ਹੈ।

ਅਮਰੀਕਾ ਵਿੱਚ ਚੋਣ ਨਤੀਜੀਆਂ ਤੋਂ ਬਾਅਦਸੋਨੇ ਦੀਆਂ ਕੀਮਤਾਂ ਵਿੱਚ ਹੁਣ ਤਕ 4 ਹਜ਼ਾਰ ਰੁਪਏ ਤਕ ਦੀ ਗਿਰਾਵਟ ਆ ਚੁੱਕੀ ਹੈ, ਜਦਕਿ ਚਾਂਦੀ ਆਪਣੇ ਆਲ ਟਾਇਮ ਹਾਈ ਤੋਂ 11 ਹਜ਼ਾਰ ਰੁਪਏ ਪ੍ਰਤੀ ਕਿਲੋ ਸਸਤੀ ਮਿਲ ਰਹੀ ਹੈ। 1 ਕਿਲੋ ਚਾਂਦੀ ਦੀ ਕੀਮਤ ਸੋਮਵਾਰ ਨੂੰ 89,250 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਚਾਂਦੀ ਨੇ ਕੁਝ ਦਿਨ ਪਹਿਲਾਂ ਹੀ 100,289 ਰੁਪਏ ਪ੍ਰਤੀ ਕਿਲੋ ਦਾ ਆਲ ਟਾਇਮ ਹਾਈ ਬਣਾਇਆ ਸੀ। ਅਜਿਹੇ ਵਿੱਚ ਸਵਾਲ ਪੈਦਾ ਹੋ ਰਿਹਾ ਹੈ ਕਿ ਸੋਨੇ ਤੇ ਚਾਂਦੀ ਨੂੰ ਖਰੀਦਣ ਦਾ ਕੀ ਇਹ ਸਹੀ ਸਮਾਂ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ 20 ਜਨਵਰੀ ਨੂੰ ਡੋਨਾਲਡ ਟਰੰਪ ਵਲੋਂ ਰਾਸ਼ਟਰਪਤੀ ਦਾ ਅਹੁੱਦਾ ਸੰਭਾਲੇ ਜਾਣ ਤਕ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਦੇਖਣ ਨੂੰ ਮਿਲ ਸਕਦਾ ਹੈ। ਹਲਾਂਕਿ ਆਪਣੇ ਆਲ ਟਾਇਮ ਹਾਈ ਤੋਂ ਹੇਠਾਂ ਆਈਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਚੱਲਦਿਆਂ ਨਿਵੇਸ਼ਕਾਂ ਨੂੰ ਇਨ੍ਹਾਂ ਕੀਮਤਾਂ ਉੱਤੇ ਹੀ ਕੁਝ ਨਿਵੇਸ਼ ਕਰ ਲੈਣਾ ਚਾਹੀਦਾ ਹੈ। COMEX 'ਤੇ ਸੋਨੇ ਨੇ 2800 ਡਾਲਰ ਪ੍ਰਤੀ ਔਂਸ ਦਾ ਆਲ ਟਾਇਮ ਹਾਈ ਬਣਾਇਆ ਸੀ, ਜਦਕਿ ਚਾਂਦੀ ਵੀ 35 ਡਾਲਰ ਤੋਂ ਵੱਧ ਦਾ ਹਾਈ ਬਣਾ ਚੁੱਕੀ ਹੈ। ਅਜਿਹੇ ਵਿੱਚ ਸੋਨਾ ਆਪਣੇ ਸਭ ਤੋਂ ਉੱਚ ਪੱਧਰ ਤੋਂ 6 ਫੀਸਦ ਟੁੱਟ ਚੁੱਕਾ ਹੈ ਜਦਕਿ ਚਾਂਦੀ ਵਿੱਚ 12 ਫੀਸਦ ਤੋਂ ਵਧੇਰੇ ਗਿਰਾਵਟ ਆਈ ਹੈ।

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੁਣ ਕਾਫੀ ਹੱਦ ਤਕ ਅਮਰੀਕਾ ਦੇ ਫੈਡਰਲ ਰੀਜ਼ਰਵ ਵਲੋਂ ਦਸੰਬਰ ਦੀ ਮਾਨੀਟਰੀ ਪਾਲਸੀ ਮੀਟਿੰਗ ਦੌਰਾਨ ਲਏ ਜਾਣ ਵਾਲੇ ਵਿਆਜ ਦਰਾਂ ਦੇ ਫੈਸਲੇ ਅਤੇ ਲੰਬੀ ਸਮੇਂ ਲਈ ਟਰੰਪ ਪ੍ਰਸ਼ਾਸਨ ਦੀਆਂ ਆਰਥਿਕ ਨੀਤੀਆਂ 'ਤੇ ਨਿਰਭਰ ਕਰੇਗਾ।


author

DILSHER

Content Editor

Related News