19.5 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਵੱਡੀ ਰਾਹਤ
Saturday, Feb 01, 2025 - 05:34 PM (IST)
ਸ਼ਿਮਲਾ- ਖੁਰਾਕ ਸਪਲਾਈ ਵਿਭਾਗ ਨੇ ਰਾਸ਼ਨ ਕਾਰਡ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। E-KYC ਪੂਰਾ ਕਰਨ ਤੋਂ ਬਾਅਦ ਰਾਸ਼ਨ ਕਾਰਡ ਖਪਤਕਾਰਾਂ ਨੂੰ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਲਈ ਰਾਸ਼ਨ ਕੋਟਾ ਫਰਵਰੀ ਮਹੀਨੇ 'ਚ ਇਕੱਠੇ ਮਿਲੇਗਾ। ਦਰਅਸਲ ਰਾਸ਼ਨ ਡਿਪੂਆਂ 'ਤੇ ਸਸਤੇ ਰਾਸ਼ਨ ਦੀ ਸਹੂਲਤ ਪ੍ਰਾਪਤ ਕਰਨ ਵਾਲੇ ਖਪਤਕਾਰਾਂ ਦੀ E-KYC ਦੀ ਘਾਟ ਕਾਰਨ ਰਾਸ਼ਨ ਕਾਰਡ ਬਲਾਕ ਕਰ ਦਿੱਤੇ ਗਏ ਹਨ। ਇਹ ਫ਼ੈਸਲਾ ਹਿਮਾਚਲ ਦੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਵਲੋਂ ਲਿਆ ਗਿਆ ਹੈ।
ਇਹ ਵੀ ਪੜ੍ਹੋ- IMD ਦਾ ਅਪਡੇਟ, ਫਰਵਰੀ ਮਹੀਨੇ ਤੋਂ ਹੀ ਵਧੇਗਾ 'ਪਾਰਾ'
E-KYC ਨਾ ਕਰਾਉਣ ਕਰ ਕੇ ਬਲਾਕ ਕੀਤੇ ਗਏ ਸਨ ਰਾਸ਼ਨ ਕਾਰਡ
ਇਸ ਸਮੇਂ ਸੂਬੇ ਭਰ ਵਿਚ ਲਗਭਗ 2.5 ਲੱਖ ਰਾਸ਼ਨ ਕਾਰਡ ਬਲਾਕ ਹਨ। ਹਾਲ ਹੀ ਵਿਚ ਸੂਬੇ 'ਚ E-KYC ਕਰਵਾਉਣ ਤੋਂ ਬਾਅਦ 60 ਹਜ਼ਾਰ ਰਾਸ਼ਨ ਕਾਰਡ ਅਨਬਲਾਕ ਕੀਤੇ ਗਏ ਹਨ। E-KYC ਦਾ ਉਦੇਸ਼ ਸਿਰਫ਼ ਅਸਲੀ ਪਰਿਵਾਰਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਦਾ ਲਾਭ ਪ੍ਰਦਾਨ ਕਰਨਾ ਹੈ। ਸੂਬੇ ਦੇ ਖਪਤਕਾਰਾਂ ਨੂੰ ਕਿਸੇ ਵੀ ਕੀਮਤ 'ਤੇ 31 ਦਸੰਬਰ ਤੱਕ E-KYC ਪੂਰਾ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਬਹੁਤ ਸਾਰੇ ਰਾਸ਼ਨ ਕਾਰਡ ਧਾਰਕਾਂ ਨੇ ਵਿਭਾਗ ਦੀ ਚਿਤਾਵਨੀ ਨੂੰ ਹਲਕੇ ਵਿਚ ਲਿਆ ਅਤੇ E-KYC ਨਹੀਂ ਕਰਵਾਈ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਸਵਾਰੀਆਂ ਨਾਲ ਭਰੀ ਕਾਰ ਭਾਖੜਾ ਨਹਿਰ 'ਚ ਡਿੱਗੀ, 12 ਲੋਕ ਰੁੜ੍ਹੇ
ਇਕੱਠੇ ਮਿਲੇਗਾ ਦੋ ਮਹੀਨਿਆਂ ਦਾ ਰਾਸ਼ਨ
ਇਸ ਤੋਂ ਬਾਅਦ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਸਖ਼ਤੀ ਦਿਖਾਈ ਹੈ ਅਤੇ ਅਜਿਹੇ ਸਾਰੇ ਰਾਸ਼ਨ ਕਾਰਡਾਂ ਨੂੰ ਅਸਥਾਈ ਤੌਰ 'ਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਡਿਪੂਆਂ ਵਿਚ ਸਸਤੇ ਰਾਸ਼ਨ ਦਾ ਕੋਟਾ ਨਾ ਮਿਲਣ ਤੋਂ ਬਾਅਦ ਬਹੁਤ ਸਾਰੇ ਰਾਸ਼ਨ ਕਾਰਡ ਧਾਰਕਾਂ ਨੇ E-KYC ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਸਾਰੇ ਖਪਤਕਾਰਾਂ ਲਈ ਖੁਸ਼ਖਬਰੀ ਇਹ ਹੈ ਕਿ ਜਨਵਰੀ ਦੇ ਮਹੀਨੇ ਵਿਚ ਪ੍ਰਾਪਤ ਨਾ ਹੋਇਆ ਉਨ੍ਹਾਂ ਦਾ ਰਾਸ਼ਨ ਕੋਟਾ ਖਤਮ ਨਹੀਂ ਹੋਵੇਗਾ। ਦੋ ਮਹੀਨਿਆਂ ਦਾ ਰਾਸ਼ਨ ਫਰਵਰੀ ਵਿਚ ਇਕੱਠਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਹੁਣ ਪ੍ਰਾਈਵੇਟ ਸਕੂਲਾਂ 'ਚ ਮੁਫ਼ਤ ਪੜ੍ਹਨਗੇ ਵਿਦਿਆਰਥੀ, ਸਰਕਾਰ ਨੇ ਕੀਤਾ ਐਲਾਨ
ਬਾਜ਼ਾਰ ਮੁੱਲ ਨਾਲੋਂ ਸਸਤਾ ਮਿਲੇਗਾ ਸਰ੍ਹੋਂ ਦਾ ਤੇਲ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਬਜਟ ਸੈਸ਼ਨ 'ਚ ਖਪਤਕਾਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਤੇਲ ਮੁਹੱਈਆ ਕਰਵਾਉਣ ਦਾ ਕੀਤਾ ਗਿਆ ਐਲਾਨ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਖਪਤਕਾਰਾਂ ਨੂੰ ਮੰਗ ਅਨੁਸਾਰ ਤੇਲ ਉਪਲਬਧ ਕਰਵਾਇਆ ਜਾਵੇਗਾ। ਇਸ ਲਈ ਖਪਤਕਾਰਾਂ ਲਈ ਵਿਆਹਾਂ ਅਤੇ ਹੋਰ ਸਮਾਗਮਾਂ ਦੇ ਕਾਰਡ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਖੁਰਾਕ ਸਪਲਾਈ ਵਿਭਾਗ ਦਾ ਦਾਅਵਾ ਹੈ ਕਿ ਸਰ੍ਹੋਂ ਦਾ ਤੇਲ ਖਪਤਕਾਰਾਂ ਨੂੰ ਬਾਜ਼ਾਰ ਮੁੱਲ ਨਾਲੋਂ 30 ਤੋਂ 35 ਰੁਪਏ ਸਸਤਾ ਉਪਲਬਧ ਕਰਵਾਇਆ ਜਾਵੇਗਾ। ਇਸ ਯੋਜਨਾ ਤਹਿਤ ਡਿਪੂ ਨੂੰ ਤੇਲ ਦੀ ਸਪਲਾਈ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8