ਹਿਮਾਚਲ ''ਚ 5 ਫਰਵਰੀ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ

01/31/2020 4:30:19 PM

ਸ਼ਿਮਲਾ—ਬਰਫਬਾਰੀ ਅਤੇ ਬਾਰਿਸ਼ ਦੀ ਮਾਰ ਝੱਲ ਰਹੇ ਹਿਮਾਚਲ ਪ੍ਰਦੇਸ਼ 'ਚ 5 ਫਰਵਰੀ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਸਿਰਫ ਉਚਾਈ ਵਾਲੇ ਇਲਾਕਿਆਂ 'ਚ ਕੁਝ ਸਥਾਨਾਂ 'ਤੇ ਬਾਰਿਸ਼-ਬਰਫਬਾਰੀ ਹੋ ਸਕਦੀ ਹੈ। ਬਾਕੀ ਮੈਦਾਨਾਂ ਅਤੇ ਮੱਧ ਪਰਬਤੀ ਖੇਤਰਾਂ 'ਚ ਮੌਸਮ ਪੂਰੀ ਤਰ੍ਹਾਂ ਨਾਲ ਸਾਫ ਰਹੇਗਾ। ਮੌਸਮ ਵਿਭਾਗ ਸ਼ਿਮਲਾ ਕੇਂਦਰ ਅਨੁਸਾਰ 1 ਫਰਵਰੀ ਤੋਂ 5 ਫਰਵਰੀ ਤੱਕ ਮੈਦਾਨੀ ਅਤੇ ਮੱਧ ਪਰਬਤੀ ਖੇਤਰਾਂ 'ਚ ਮੌਸਮ ਸਾਫ ਰਹੇਗਾ। ਸਿਰਫ 4 ਫਰਵਰੀ ਨੂੰ ਸੂਬੇ ਦੇ ਪਹਾੜੀ ਖੇਤਰਾਂ 'ਚ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਪਿਛਲੇ ਦਿਨੀਂ ਸ਼ਿਮਲਾ 'ਚ ਸਭ ਤੋਂ ਜ਼ਿਆਦਾ ਡੇਢ ਫੁੱਟ ਤੱਕ ਬਰਫਬਾਰੀ ਹੋਈ ਹੈ।

ਦੱਸਣਯੋਗ ਹੈ ਕਿ ਸ਼ੀਤਲਹਿਰ ਦੀ ਚਪੇਟ 'ਚ ਸੂਬਾ ਬਰਫਬਾਰੀ ਤੋਂ ਬਾਅਦ ਧੁੱਪ ਨਿਕਲਣ ਨਾਲ ਸ਼ਿਮਲੇ ਸਮੇਤ ਸੂਬੇ ਦੇ ਹੋਰ ਇਲਾਕੇ ਸ਼ੀਤਲਹਿਰ ਦੀ ਚਪੇਟ 'ਚ ਹਨ। ਮੈਦਾਨੀ ਇਲਾਕਿਆਂ ਮੰਡੀ ਦੇ ਸੁੰਦਰਨਗਰ ਅਤੇ ਹੋਰ ਸਥਾਨਾਂ 'ਚ ਧੁੰਦ ਅਤੇ ਕੋਹਰੇ ਦੇ ਚੱਲਦਿਆਂ ਵਿਜ਼ੀਬਿਲਟੀ ਘੱਟ ਹੋਈ ਹੈ। ਉਪਰਲੇ ਇਲਾਕੇ 'ਚ ਬਰਫ ਜੰਮਣ ਲੱਗੀ ਹੈ ਅਤੇ ਇਸ ਤੋਂ ਫਿਸਲਣ ਵੱਧ ਗਈ ਹੈ।


Iqbalkaur

Content Editor

Related News