CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ

03/05/2024 5:42:56 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਔਰਤਾਂ ਦਾ ਆਸ਼ੀਰਵਾਦ ਮੰਗਦੇ ਹੋਏ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਸਕੀਮ ਲਈ ਰਜਿਸਟ੍ਰੇਸ਼ਨ ਜਲਦ ਹੀ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਵਿੱਤ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਵਿੱਤੀ ਸਾਲ 2024-25 ਲਈ ਵਿਧਾਨ ਸਭਾ ਵਿਚ ਬਜਟ ਪੇਸ਼ ਕਰਦਿਆਂ 'ਮੁੱਖ ਮੰਤਰੀ ਮਹਿਲਾ ਸਨਮਾਨ ਸਕੀਮ' ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ-  ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ

ਦਿੱਲੀ 'ਚ ਵੋਟਰਾਂ ਵਜੋਂ ਰਜਿਸਟਰਡ ਔਰਤਾਂ ਇਸ ਸਕੀਮ ਲਈ ਯੋਗ ਹੋਣਗੀਆਂ, ਬਸ਼ਰਤੇ ਉਨ੍ਹਾਂ ਨੂੰ ਕਿਸੇ ਹੋਰ ਸਕੀਮ ਦਾ ਲਾਭ ਨਾ ਮਿਲ ਰਿਹਾ ਹੋਵੇ ਅਤੇ ਉਹ ਸਰਕਾਰੀ ਕਰਮਚਾਰੀ ਜਾਂ ਆਮਦਨ ਕਰ ਦਾਤਾ ਨਾ ਹੋਣ। ਲੋਕ ਸਭਾ ਚੋਣਾਂ ਅਪ੍ਰੈਲ-ਮਈ ਵਿਚ ਹੋਣੀਆਂ ਹਨ ਅਤੇ ਦਿੱਲੀ ਤੋਂ ਸੰਸਦ ਦੇ ਹੇਠਲੇ ਸਦਨ ਲਈ ਸੱਤ ਮੈਂਬਰ ਚੁਣੇ ਜਾਂਦੇ ਹਨ। ਚੋਣਾਂ ਤੋਂ ਬਾਅਦ ਲਾਗੂ ਹੋਣ ਵਾਲੀ ਇਸ ਸਕੀਮ ਨਾਲ ਰਾਸ਼ਟਰੀ ਰਾਜਧਾਨੀ ਦੀਆਂ ਲਗਭਗ 50 ਲੱਖ ਔਰਤਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਲੰਬੀ ਪੋਸਟ ਵਿਚ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਤੋਂ ਉਨ੍ਹਾਂ ਨੂੰ ਦਿੱਲੀ ਦੀਆਂ ਮਾਵਾਂ-ਭੈਣਾਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ ਕਿ ਮਹਿਲਾ ਸਨਮਾਨ ਸਕੀਮ ਦੇ ਤਹਿਤ ਕਿਵੇਂ ਰਜਿਸਟਰਡ ਕੀਤਾ ਜਾਵੇ।

ਇਹ ਵੀ ਪੜ੍ਹੋ- ਕਣਕ ਦੇ ਖੇਤਾਂ 'ਚ ਡਿੱਗਿਆ ਆਰਮੀ ਦਾ ਜਹਾਜ਼, ਆਵਾਜ਼ ਸੁਣ ਭੱਜੇ ਲੋਕਾਂ ਦੀ ਲੱਗੀ ਭੀੜ

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਕੀਮ 'ਤੇ ਕੰਮ ਕਰ ਰਹੇ ਹਨ ਅਤੇ ਇਸ ਲਈ ਰਜਿਸਟ੍ਰੇਸ਼ਨ ਜਲਦੀ ਹੀ ਸ਼ੁਰੂ ਹੋ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਉਹ ਜੋ ਵੀ ਕਰ ਸਕੇ ਹਨ, ਉਹ ਸਾਰੀਆਂ ਮਾਵਾਂ-ਭੈਣਾਂ ਦੇ ਆਸ਼ੀਰਵਾਦ ਦਾ ਨਤੀਜਾ ਹੈ। ਉਨ੍ਹਾਂ ਕਿਹਾ, ''...ਮੇਰੇ ਵਿਰੋਧੀਆਂ ਨੇ ਮੈਨੂੰ ਕੁਚਲਣ 'ਚ ਕੋਈ ਕਸਰ ਨਹੀਂ ਛੱਡੀ ਪਰ ਤੁਹਾਡਾ ਆਸ਼ੀਰਵਾਦ ਉਨ੍ਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਰਿਹਾ ਹੈ।'' 'ਆਪ' ਦਿੱਲੀ ਵਿਚ ਕਾਂਗਰਸ ਨਾਲ ਸੀਟ ਵੰਡ ਸਮਝੌਤੇ ਤਹਿਤ 7 ਸੀਟਾਂ 'ਚੋਂ 4 ਸੀਟਾਂ 'ਤੇ ਚੋਣ ਲੜ ਰਹੀ ਹੈ। 

ਇਹ ਵੀ ਪੜ੍ਹੋ-  ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਮਹਿੰਦਰ ਗੁਪਤਾ ਦਾ ਗੋਲੀ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News