ਲਾਲ ਕਿਲ੍ਹਾ ਹਿੰਸਾ ਮਾਮਲੇ ''ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ
Friday, Feb 19, 2021 - 02:30 PM (IST)
ਨਵੀਂ ਦਿੱਲੀ (ਕਮਲ ਕਾਂਸਲ) : 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਟੀਮ ਨੇ ਕੁੱਝ ਤਸਵੀਰਾਂ ਦਿੱਲੀ ਪੁਲਸ ਨੂੰ ਸੌਂਪੀਆਂ ਹਨ। ਇਨ੍ਹਾਂ ਵਿਚ ਸਤਨਾਮ ਪੰਨੂ, ਰੁਲਦੂ ਸਿੰਘ, ਗਾਇਕ ਇੰਦਰਜੀਤ ਨਿੱਕੂ ਅਤੇ ਲੱਖਾ ਸਿਧਾਨਾ ਸਮੇਤ ਕਈ ਲੋਕਾਂ ਦੀਆਂ ਤਸਵੀਰਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਨੇ ਇਹ ਤਸਵੀਰਾਂ ਵਿਸ਼ੇਸ਼ ਤਕਨੀਕ ਨਾਲ ਲਈਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਜੋੜ ਕੇ ਇਕ ਵੀਡੀਓ ਤਿਆਰ ਕੀਤੀ ਹੈ, ਜਿਸ ਆਧਾਰ ’ਤੇ ਲਾਲ ਕਿਲ੍ਹੇ ਅੰਦਰ ਹਿੰਸਾ ਕਰਨ ਵਾਲਿਆਂ ਦੀ ਪਛਾਣ ਕੀਤੀ ਗਈ ਹੈ। ਵਿਸ਼ੇਸ਼ ਫੋਰੈਂਸਿਕ ਟੀਮ ਨੇ ਇਹ ਤਸਵੀਰਾਂ ਦਿੱਲੀ ਪੁਲਸ ਨੂੰ ਸੌਂਪ ਦਿੱਤੀਆਂ ਹਨ, ਜਿਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
ਜ਼ਿਕਰਯੋਗ ਹੈ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਸੰਗਠਨਾਂ ਦੀ ਮੰਗ ਦੇ ਸਮਰਥਨ ਵਿਚ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਹਿੰਸਕ ਝੜਪਾਂ ਵੀ ਹੋਈਆਂ ਸੀ ਅਤੇ ਕੁੱਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਤੱਕ ਪਹੁੰਚ ਗਏ ਸਨ। ਉਨ੍ਹਾਂ ਨੇ ਲਾਲ ਕਿਲ੍ਹੇ ’ਤੇ ਕਿਸਾਨ ਸੰਗਠਨਾਂ ਦਾ ਝੰਡਾ ਅਤੇ ਧਾਰਮਿਕ ਝੰਡਾ ਲਗਾ ਦਿੱਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।