AFMS ''ਚ ਮੈਡੀਕਲ ਅਫਸਰਾਂ ਦੀ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ

Monday, Sep 15, 2025 - 02:42 PM (IST)

AFMS ''ਚ ਮੈਡੀਕਲ ਅਫਸਰਾਂ ਦੀ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ

ਨੈਸ਼ਨਲ ਡੈਸਕ- ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (AFMS) ਨੇ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਪੋਸਟ
ਮੈਡੀਕਲ ਅਫਸਰ

ਕੁੱਲ ਪੋਸਟਾਂ
225

ਆਖ਼ਰੀ ਤਾਰੀਖ਼
ਉਮੀਦਵਾਰ 3 ਅਕਤੂਬਰ 2025 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਵੱਧ ਤੋਂ ਵੱਧ 30 ਸਾਲ ਦੀ ਉਮਰ ਦੇ ਨਾਲ MBBS ਡਿਗਰੀ, ਜਾਂ ਵੱਧ ਤੋਂ ਵੱਧ 35 ਸਾਲ ਦੀ ਉਮਰ ਦੇ ਨਾਲ ਪੋਸਟ ਗ੍ਰੈਜੂਏਟ (PG) ਡਿਗਰੀ ਹੋਣੀ ਚਾਹੀਦੀ ਹੈ।

ਤਨਖਾਹ
ਚੁਣੇ ਗਏ ਉਮਦੀਵਾਰ ਨੂੰ 61,300/- ਰੁਪਏ ਪ੍ਰਤੀ ਮਹੀਨਾ (ਮੁੱਢਲੀ ਤਨਖਾਹ) + ਭੱਤੇ ਮਿਲੇਗਾ।

ਇੰਝ ਕਰੋ ਅਪਲਾਈ 

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News