ਖੇਤੀਬਾੜੀ ਵਿਭਾਗ 'ਚ ਨਿਕਲੀ ਭਰਤੀ, ਇੰਝ ਕਰ ਸਕਦੇ ਹੋ ਅਪਲਾਈ
Thursday, Oct 24, 2024 - 09:49 AM (IST)
ਨਵੀਂ ਦਿੱਲੀ- ਖੇਤੀਬਾੜੀ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀ ਨੋਟੀਫਿਕੇਸ਼ਨ ਰਾਜਸਥਾਨ ਲੋਕ ਸੇਵਾ ਕਮਿਸ਼ਨ (ਆਰ.ਪੀ.ਐੱਸ.ਸੀ.) ਵਲੋਂ ਜਾਰੀ ਕੀਤਾ ਗਿਆ ਹੈ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ 241 ਅਹੁਦੇ ਭਰੇ ਜਾਣਗੇ। ਇਨ੍ਹਾਂ 'ਚ ਸਹਾਇਕ ਖੇਤੀ ਅਧਿਕਾਰੀ, ਖੇਤੀਬਾੜੀ ਖੋਜ ਅਧਿਕਾਰੀ, ਸਹਾਇਕ ਖੇਤੀ ਖੋਜ ਅਧਿਕਾਰੀ ਦੇ ਅਹੁਦੇ ਸ਼ਾਮਲ ਹਨ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਸੰਬੰਧਤ ਵਿਸ਼ੇ 'ਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗੈਰਜੂਏਟ ਜਾਂ ਪੋਸਟ ਗਰੈਜੂਏਟ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 19 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।