ਹੁਣ ਜ਼ਮੀਨਾਂ ਖਰੀਦਣਾ ਹੋਵੇਗਾ ਹੋਰ ਵੀ ਮਹਿੰਗਾ, ਸਰਕਾਰ ਨੇ ਦਰਾਂ 'ਚ ਕੀਤਾ ਵਾਧਾ
Tuesday, Apr 01, 2025 - 10:12 AM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਸਰਕਾਰ ਨੇ ਵਿੱਤੀ ਸਾਲ 2025-26 ਲਈ ਸਾਲਾਨਾ ਬਾਜ਼ਾਰ ਕੀਮਤਾਂ ਭਾਵ ਰੈਡੀ ਰੈਕਨਰ ਰੇਟ 'ਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉੱਥੇ ਜ਼ਮੀਨਾਂ ਖਰੀਦਣਾ ਹੁਣ ਹੋਰ ਮਹਿੰਗਾ ਹੋ ਜਾਵੇਗਾ। ਇਨ੍ਹਾਂ ਦਰਾਂ 'ਚ ਸਰਕਾਰ ਨੇ ਸੂਬੇ 'ਚ ਔਸਤਨ 4.39 ਫ਼ੀਸਦੀ ਦਾ ਵਾਧਾ ਕੀਤਾ ਹੈ, ਜਦਕਿ ਸਭ ਤੋਂ ਜ਼ਿਆਦਾ ਵਾਧਾ ਮੈਟਰੋਪੋਲੀਟਨ ਮਿਊਂਸੀਪੈਲਿਟੀਜ਼ 'ਚ (5.95 ਫ਼ੀਸਦੀ) ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੇਂਡੂ ਇਲਾਕਿਆਂ 'ਚ 3.36 ਫ਼ੀਸਦੀ ਤੇ ਸ਼ਹਿਰੀ ਇਲਾਕਿਆਂ 'ਚ 3.29 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜਦਕਿ ਗ੍ਰੇਟਰ ਮੁੰਬਈ ਨਗਰ ਨਿਗਮ 'ਚ ਇਨ੍ਹਾਂ ਦਰਾਂ 'ਚ 3.39 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- Apple ਨੂੰ ਲੱਗਾ ਵੱਡਾ ਝਟਕਾ ; ਫਰਾਂਸ ਨੇ ਠੋਕਿਆ 13 ਅਰਬ ਰੁਪਏ ਦਾ ਜੁਰਮਾਨਾ
ਨਵੀਆਂ ਦਰਾਂ 'ਚ ਵਾਧੇ ਦਾ ਐਲਾਨ ਸੋਮਵਾਰ ਨੂੰ ਇੰਸਪੈਕਟਰ ਜਨਰਲ ਆਫ਼ ਰੈਵਿਨਿਊ ਐਂਡ ਕੰਟਰੋਲਰ ਆਫ਼ ਸਟੈਂਪਸ ਰਵਿੰਦਰ ਬਿਨਵਾੜੇ ਨੇ ਕੀਤਾ। ਇਹ ਦਰਾਂ 1 ਅਪ੍ਰੈਲ ਤੋਂ ਹੀ ਲਾਗੂ ਹੋ ਜਾਣਗੀਆਂ। ਇਸ ਤੋਂ ਪਹਿਲਾਂ 2 ਸਾਲ ਤੱਕ ਇਨ੍ਹਾਂ ਦਰਾਂ 'ਚ ਵਾਧਾ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਇਸ ਵਾਰ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਰੈਡੀ ਰੈਕਨਰ ਰੇਟ 'ਚ 10 ਫ਼ੀਸਦੀ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ। ਪਰ ਇਸ ਐਲਾਨ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਕਿ ਇਨ੍ਹਾਂ ਦਰਾਂ 'ਚ 4.39 ਫ਼ੀਸਦੀ ਦਾ ਵਾਧਾ ਹੀ ਐਲਾਨਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰੈਡੀ ਰੈਕਨਰ ਰੇਟ ਨੂੰ ਸਰਕਲ ਰੇਟ ਜਾਂ ਗਾਈਡੈਂਸ ਵੈਲਯੂ ਵੀ ਕਿਹਾ ਜਾਂਦਾ ਹੈ। ਇਹ ਇੱਕ ਨਿਰਧਾਰਤ ਘੱਟੋ-ਘੱਟ ਕੀਮਤ ਹੈ ਜੋ ਸੂਬਾ ਸਰਕਾਰ ਦੁਆਰਾ ਕਿਸੇ ਖਾਸ ਇਲਾਕੇ ਵਿੱਚ ਜਾਇਦਾਦਾਂ ਲਈ ਨਿਰਧਾਰਤ ਕੀਤੀ ਜਾਂਦੀ ਹੈ। ਇਹ ਦਰ ਉਸ ਖੇਤਰ ਵਿੱਚ ਜਾਇਦਾਦ ਦੇ ਲੈਣ-ਦੇਣ ਲਈ ਇੱਕ ਮਿਆਰੀ ਮੁਲਾਂਕਣ ਹੈ, ਤਾਂ ਜੋ ਜਾਇਦਾਦਾਂ ਦੀ ਵਿਕਰੀ 'ਤੇ ਢੁਕਵੀਂ ਸਟੈਂਪ ਡਿਊਟੀ ਅਤੇ ਟੈਕਸ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e