ਭਾਰਤੀ ਰਿਜ਼ਰਵ ਬੈਂਕ ''ਚ ਨੌਕਰੀ ਦਾ ਸ਼ਾਨਦਾਰ ਮੌਕਾ
Monday, Feb 03, 2025 - 05:19 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਵਿਚ ਸਰਕਾਰੀ ਨੌਕਰੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਭਰਤੀ ਨਿਕਲੀ ਹੈ। ਬੈਂਕ ਨੇ ਮੈਡੀਕਲ ਕੰਸਲਟੈਂਟ (ਸਲਾਹਕਾਰ) ਦੇ ਅਹੁਦਿਆਂ 'ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ ਭਰਤੀ ਲਈ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਵਿਚ ਇੱਛੁਕ ਅਤੇ ਯੋਗ ਉਮੀਦਵਾਰ 14 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ।
ਭਰਤੀ ਡਿਟੇਲ
ਭਾਰਤੀ ਰਿਜ਼ਰਵ ਬੈਂਕ 'ਚ ਨੌਕਰੀ ਕਰਨਾ ਜਿਨ੍ਹਾਂ ਉਮੀਦਵਾਰਾਂ ਦਾ ਸੁਫ਼ਨਾ ਹੈ, ਉਨ੍ਹਾਂ ਲਈ ਇਹ ਨੌਕਰੀ ਇਕ ਵਧੀਆ ਮੌਕਾ ਹੋ ਸਕਦਾ ਹੈ। ਇਸ ਲਈ ਮੈਡੀਕਲ ਕੰਸਲਟੈਂਟ ਦੇ 4 ਅਹੁਦੇ ਭਰੇ ਜਾਣਗੇ।
ਯੋਗਤਾ
RBI ਵਿਚ ਮੈਡੀਕਲ ਸਲਾਹਕਾਰ ਦੀ ਇਸ ਨੌਕਰੀ ਲਈ ਉਮੀਦਵਾਰਾਂ ਕੋਲ ਮੈਡੀਕਲ ਕੌਂਸਲ ਆਫ਼ ਇੰਡੀਆ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ MBBS ਦੀ ਡਿਗਰੀ ਹੋਣੀ ਚਾਹੀਦੀ ਹੈ। ਜਨਰਲ ਮੈਡੀਸਨ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰ ਵੀ ਇਸ ਪੋਸਟ ਲਈ ਅਪਲਾਈ ਕਰਨ ਦੇ ਯੋਗ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਲਈ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਦੋ ਸਾਲ ਦਾ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ।
ਅਰਜ਼ੀ ਭੇਜਣ ਦਾ ਪਤਾ
ਫਾਰਮ ਭੇਜਣ ਦਾ ਪਤਾ ਹੈ- "ਰਿਜ਼ਨਲ ਡਾਇਰੈਕਟਰ, ਹਿਊਮਨ ਰਿਸੋਰਸ ਮੈਨੇਜਮੈਂਟ ਡਿਪਾਰਟਮੈਂਟ, ਰਿਕਰੂਟਮੈਂਟ ਸੈਕਸ਼ਨ, ਰਿਜ਼ਰਵ ਬੈਂਕ ਆਫ ਇੰਡੀਆ, ਕੋਲਕਾਤਾ ਖੇਤਰੀ ਦਫਤਰ, 15, ਨੇਤਾਜੀ ਸੁਭਾਸ਼ ਰੋਡ, ਕੋਲਕਾਤਾ 700001।" ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।