RBI ਨੇ ਬੈਂਕਾਂ ਲਈ ਮਾਰਚ ਤੱਕ ਟਰਾਈ ਦੀ MNRL ਤਕਨੀਕ ਦੀ ਵਰਤੋਂ ਕਰਨਾ ਕੀਤਾ ਲਾਜ਼ਮੀ
Friday, Jan 24, 2025 - 06:16 PM (IST)
ਨਵੀਂ ਦਿੱਲੀ (ਇੰਟ.) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਹਾਲ ਹੀ ’ਚ ਬੈਂਕਾਂ ਨੂੰ ਮਾਰਚ 2025 ਤੱਕ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ’ਤੇ ਉਪਲੱਬਧ ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟਰਾਈ) ਦੀ ਐੱਮ. ਐੱਨ. ਆਰ. ਐੱਲ. ਲਿਸਟ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਹੈ। ਇਸ ਨਾਲ ਧੋਖਾਦੇਹੀ ਦੇ ਜੋਖਮ ਦੀ ਨਿਗਰਾਨੀ ਅਤੇ ਰੋਕਥਾਮ ਨੂੰ ਵਧਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਇਕ ਮੀਡੀਆ ਚੈਨਲ ਮੁਤਾਬਕ ਸੰਚਾਰ ਮੰਤਰਾਲਾ ਵੱਲੋਂ ਤਿਆਰ ਕੀਤੀ ਗਈ ਇਸ ਤਕਨੀਕ ਨਾਲ ਬੈਂਕ ਖਾਤਿਆਂ ਨੂੰ ਮਨੀ ਮਿਊਲ ਦੇ ਤੌਰ ’ਤੇ ਸੰਚਾਲਿਤ ਹੋਣ ਅਤੇ/ਜਾਂ ਸਾਈਬਰ ਧੋਖਾਦੇਹੀ ’ਚ ਸ਼ਾਮਲ ਹੋਣ ਕੋਂ ਰੋਕਿਆ ਜਾ ਸਕਦਾ ਹੈ।
ਕੇਂਦਰੀ ਬੈਂਕ ਨੇ ਕੀਤਾ ਸਵੀਕਾਰ
ਆਰ. ਬੀ. ਆਈ. ਦਾ ਕਹਿਣਾ ਹੈ ਕਿ ਮੋਬਾਈਲ ਨੰਬਰ ਦੀ ਦੁਰਵਰਤੋਂ ਆਨਲਾਈਨ ਅਤੇ ਹੋਰ ਧੋਖਾਦੇਹੀਆਂ ਕਰਨ ਲਈ ਕੀਤੀ ਜਾ ਸਕਦੀ ਹੈ। ਕੇਂਦਰੀ ਬੈਂਕ ਨੇ ਇਹ ਵੀ ਸਵੀਕਾਰ ਕੀਤਾ ਕਿ ਮੋਬਾਈਲ ਨੰਬਰ ਇਕ ‘ਸਰਬਵਿਆਪੀ ਪਛਾਣਕਰਤਾ’ ਦੇ ਤਰ ’ਤੇ ਉੱਭਰਿਆ ਹੈ। ਇਸ ਦੀ ਦੁਰਵਰਤੋਂ ਧੋਖੇਬਾਜ਼ਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਆਨਲਾਈਨ ਅਤੇ ਹੋਰ ਧੋਖਾਦੇਹੀਆਂ ਕਰਨ ਲਈ ਹੋ ਸਕਦੀ ਹੈ।
ਇਹ ਵੀ ਪੜ੍ਹੋ : Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ
ਅਜਿਹੇ ’ਚ ਟਰਾਈ ਦੀ ਐੱਮ. ਐੱਨ. ਆਰ. ਐੱਲ. ਤਕਨੀਕ ਨਾਲ ਕਾਫ਼ੀ ਮਦਦ ਮਿਲ ਸਕਦੀ ਹੈ। ਆਰ. ਬੀ. ਆਈ. ਨੇ ਧੋਖਾਦੇਹੀ ’ਚ ਵਾਧੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਗਾਹਕ ਦਾ ਮੋਬਾਈਲ ਨੰਬਰ ਓ. ਟੀ. ਪੀ., ਟਰਾਂਜ਼ੈਕਸ਼ਨ ਅਲਰਟ, ਖਾਤਾ ਅਪਡੇਟ ਆਦਿ ਦੇ ਪ੍ਰਮਾਣਿਕਤਾ ਦਾ ਜ਼ਰੀਆ ਬਣਦਾ ਹੈ।
ਇਹ ਵੀ ਪੜ੍ਹੋ : ਸਸਤੇ 'ਚ ਮਿਲੇਗਾ ਘਰ ਤੇ ਦਫ਼ਤਰ, ਇਹ ਸਰਕਾਰੀ ਬੈਂਕ ਵੇਚ ਰਿਹੈ ਪ੍ਰਾਪਰਟੀ
ਕੀ ਹੈ ਇਹ ਐੱਮ. ਐੱਨ. ਆਰ. ਐੱਲ. ਤਕਨੀਕ
ਟਰਾਈ ਦੀ ਐੱਮ. ਐੱਨ. ਆਰ. ਐੱਲ. ਤਕਨੀਕ ਵਿੱਤੀ ਧੋਖਾਦੇਹੀ ਨਾਲ ਨਜਿੱਠਣ ਦਾ ਇਕ ਨਵਾਂ ਉਪਾਅ ਹੈ। ਖਾਸ ਤੌਰ ’ਤੇ ਮੋਬਾਈਲ ਨੰਬਰ ਅਤੇ ਮਨੀ ਮਿਊਲ ਨਾਲ ਜੁੜੀ ਧੋਖਾਦੇਹੀ ਨਾਲ ਨਜਿੱਠਣ ਲਈ। ਇਸ ਹੁਕਮ ਦਾ ਮਕਸਦ ਡਿਜੀਟਲ ਲੈਣ-ਦੇਣ ਦੀ ਸੁਰੱਖਿਆ ਵਧਾਉਣਾ ਅਤੇ ਧੋਖਾਦੇਹੀ ਵਾਲੀਆਂ ਸਰਗਰਮੀਆਂ ’ਚ ਮੋਬਾਈਲ ਨੰਬਰਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ।
ਇਹ ਵੀ ਪੜ੍ਹੋ : Oracle CEO ਦਾ ਵੱਡਾ ਦਾਅਵਾ: 48 ਘੰਟਿਆਂ 'ਚ ਹੋਵੇਗੀ ਕੈਂਸਰ ਦੀ ਪਛਾਣ ਅਤੇ ਟੀਕਾਕਰਨ
ਐੱਮ. ਐੱਨ. ਆਰ. ਐੱਲ. ਲਾਜ਼ਮੀ ਤੌਰ ’ਤੇ ਉਨ੍ਹਾਂ ਮੋਬਾਈਲ ਨੰਬਰਾਂ ਬਾਰੇ ਜਾਣਕਾਰੀ ਦੀ ਇਕ ਲਿਸਟ ਹੈ, ਜਿਨ੍ਹਾਂ ਨੂੰ ਸਥਾਈ ਤੌਰ ’ਤੇ ਡਿਸਕੁਨੈਕਟ ਜਾਂ ਰਿਜੈਕਟ ਕਰ ਦਿੱਤਾ ਗਿਆ ਹੈ।
ਇਸ ਸੂਚੀ ’ਚ ਉਹ ਨੰਬਰ ਹਨ, ਜੋ ਨਕਲੀ ਜਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਹਾਸਲ ਕੀਤੇ ਗਏ ਸਨ ਅਤੇ ਸਾਈਬਰ ਅਪਰਾਧ ਜਾਂ ਵਿੱਤੀ ਧੋਖਾਦੇਹੀ ’ਚ ਸ਼ਾਮਲ ਸਨ। ਇਹ ਮੋਬਾਈਲ ਨੰਬਰ ਨਾਗਰਿਕਾਂ ਵੱਲੋਂ ਰਿਪੋਰਟ ਕੀਤੇ ਗਏ ਅਤੇ ਰੀਵੈਰੀਫਿਕੇਸ਼ਨ ’ਚ ਅਸਫਲ ਰਹੇ, ਧੋਖਾਦੇਹੀ ਵਿਸ਼ਲੇਸ਼ਣ ਕਾਰਨ ਦੂਰਸੰਚਾਰ ਸੇਵਾਦਾਤਿਆਂ ਵੱਲੋਂ ਡਿਸਕੁਨੈਕਟ ਕੀਤੇ ਗਏ ਅਤੇ ਹੋਰ ਸੰਗਠਨਾਂ ਵੱਲੋਂ ਦੁਰਵਰਤੋਂ ਲਈ ਰਿਪੋਰਟ ਕੀਤੇ ਗਏ ਤੇ ਲੰਬੇ ਸਮੇਂ ਤੱਕ ਐਕਟਿਵ ਰਹੇ।
ਇਹ ਵੀ ਪੜ੍ਹੋ : ਪੁਰਾਣਾ ਰੇਸ਼ਾ, ਜੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ ਤੋਂ ਪਰੇਸ਼ਾਨ ਮਰੀਜ ਜ਼ਰੂਰ ਪੜ੍ਹੋ ਖ਼ਾਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8