ਰਵਨੀਤ ਬਿੱਟੂ ਦਾ ਕਰੋ ਸਿਰ ਕਲਮ, ਇਨਾਮ ''ਚ ਮਿਲੇਗੀ 1.38 ਏਕੜ ਜ਼ਮੀਨ : ਕਾਂਗਰਸੀ ਵਿਧਾਇਕ

Friday, Sep 20, 2024 - 01:40 PM (IST)

ਨਵੀਂ ਦਿੱਲੀ : ਰਾਹੁਲ ਗਾਂਧੀ ਖਿਲਾਫ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਗਏ ਬਿਆਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿਥੇ ਕਾਂਗਰਸੀ ਆਗੂਆਂ ਵਲੋਂ ਬਿੱਟੂ ਨੂੰ ਲੰਬੇ ਹੱਥੀ ਲਿਆ ਜਾ ਰਿਹਾ ਹੈ, ਉਥੇ ਹੀ ਉਨ੍ਹਾਂ ਦੇ ਬਿਆਨ ਦਾ ਡਟਵਾਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਸਭ ਦੇ ਵਿਚਾਕਰ ਤੇਲੰਗਾਨਾ ਤੋਂ ਇੱਕ ਕਾਂਗਰਸੀ ਵਿਧਾਇਕ ਨੇ ਬੇਹੱਦ ਵਿਵਾਦੱਤ ਬਿਆਨ ਦਿੱਤਾ ਹੈ। ਵਿਧਾਇਕ ਵੇਦਮਾ ਬੋਜੂ ਨੇ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਸਿਰ ਕਲਮ ਕਰ ਕੇ ਲੈ ਆਵੇਗਾ, ਉਹ ਉਸਨੂੰ ਆਪਣੀ ਜ਼ਮੀਨ ਇਨਾਮ ਵਜੋਂ ਦੇ ਦੇਣਗੇ। 

ਵਿਧਾਇਕ ਬੋਜੂ ਨੇ ਇਹ ਟਿੱਪਣੀ ਮੰਤਰੀ ਬਿੱਟੂ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ 'ਨੰਬਰ ਇਕ ਅੱਤਵਾਦੀ' ਆਖਿਆ ਸੀ। ਬੇਜੂ ਨੇ ਇਸੇ ਬਿਆਨ ਦੇ ਵਿਰੋਧ ਵਿੱਚ ਆਖਿਆ ਕਿ ਜੋ ਵੀ ਰਵਨੀਤ ਸਿੰਘ ਬਿੱਟੂ ਦਾ ਸਿਰ ਕਮਲ ਕਰੇਗਾ ਉਹ ਉਸਨੂੰ ਆਪਣੀ 1.38 ਏਕੜ ਜ਼ਮੀਨ ਦੇ ਦੇਣਗੇ। ਇਨ੍ਹਾਂ ਹੀ ਨਹੀਂ ਬੇਜੂ ਨੇ ਇਹ ਵੀ ਕਿਹਾ ਕਿ ਬਿੱਟੂ ਨੂੰ ਆਪਣੇ ਸ਼ਬਦ ਵਾਪਸ ਲੈ ਲੈਣੇ ਚਾਹੀਦੇ ਹਨ ਨਹੀਂ ਤਾਂ ਵਿਧਾਇਕ ਹੋਣ ਦੇ ਨਾਤੇ ਮੈਂ ਇਹ ਵੀ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਜਾਇਦਾਦ ਤੇ ਆਪਣੇ ਪਿਤਾ ਦੀ ਜਾਇਦਾਦ ਜੋ ਵੀ ਉਸ ਦਾ ਸਿਰ ਲੈ ਆਵੇਗਾ, ਉਸਨੂੰ ਤੋਹਫੇ ਵਿੱਚ ਦੇ ਦੇਵਾਂਗੇ।


DILSHER

Content Editor

Related News