ਕਾਕਰੋਚ ਮਗਰੋਂ ਹੁਣ Blinkit ਦੇ ਫ੍ਰੀਜ਼ਰ ''ਚ ਘੁੰਮਦਾ ਦਿਖਿਆ ਚੂਹਾ ! ਉੱਠੀ FDI ਤੋਂ ਕਾਰਵਾਈ ਦੀ ਮੰਗ

Sunday, Aug 16, 2026 - 11:56 AM (IST)

ਕਾਕਰੋਚ ਮਗਰੋਂ ਹੁਣ Blinkit ਦੇ ਫ੍ਰੀਜ਼ਰ ''ਚ ਘੁੰਮਦਾ ਦਿਖਿਆ ਚੂਹਾ ! ਉੱਠੀ FDI ਤੋਂ ਕਾਰਵਾਈ ਦੀ ਮੰਗ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਕਲਿਆਣ ਖੇਤਰ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇੱਕ ਕੁਇੱਕ-ਕਾਮਰਸ ਸਟੋਰ ਦੇ ਆਈਸ ਕਰੀਮ ਫ੍ਰੀਜ਼ਰ ਵਿੱਚ ਚੂਹਾ ਮਿਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਰੋਜ਼ਾਨਾਂ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਅਤੇ ਵੀਡੀਓ ਕਾਰਨ ਮਹਾਰਾਸ਼ਟਰ ਵਿੱਚ ਆਨਲਾਈਨ ਕੁਇੱਕ-ਕਾਮਰਸ ਰਾਹੀਂ ਲੋਕਾਂ ਨੂੰ ਘਰਾਂ ਤੱਕ ਭੋਜਨ ਅਤੇ ਕਰਿਆਨੇ ਦਾ ਸਮਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ। 

ਪੜ੍ਹੋ ਇਹ ਵੀ - ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ ਮੁੰਦਰੀ, CM ਵਿਜੇ ਨੇ ਕਰ 'ਤਾ ਤਾਰੀਖ਼ ਦਾ ਐਲਾਨ

ਖਾਣ-ਪੀਣ ਵਾਲੇ ਪਦਾਰਥਾਂ ਵਿਚੋਂ ਚੂਹਾ ਮਿਲਣ ਮਗਰੋਂ ਭੋਜਨ ਦੀ ਸੁਰੱਖਿਆ ਨੂੰ ਲੈ ਕੇ ਕਈ ਗੰਭੀਰ ਸਵਾਲ ਕੀਤੇ ਜਾ ਰਹੇ ਹਨ। ਦੂਜੇ ਪਾਸੇ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਰਾਜ ਭਰ ਵਿੱਚ ਇੱਕ ਨਿਰੀਖਣ ਮੁਹਿੰਮ ਚਲਾ ਕੇ ਕਈ ਫੂਡ ਬਿਜ਼ਨਸ ਸੈਂਟਰਾਂ ਵਿਰੁੱਧ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹੈਰਾਨ ਕਰਨ ਵਾਲੀ ਘਟਨਾ, ਉਸ ਸਮੇਂ ਸਾਹਮਣੇ ਆਈ, ਜਦੋਂ ਕੁਝ ਨੌਜਵਾਨ ਆਈਸ ਕਰੀਮ ਖਰੀਦਣ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਅਚਾਨਕ ਆਈਸ ਕਰੀਮ ਦੇ ਕਰੇਟ ਦੇ ਅੰਦਰ ਇੱਕ ਚੂਹਾ ਦੇਖਿਆ। 

ਪੜ੍ਹੋ ਇਹ ਵੀ - ਜਨਮਦਿਨ ਦੀ ਪਾਰਟੀ ਮਗਰੋਂ ਤਾੜ੍ਹ-ਤਾੜ੍ਹ ਗੋਲੀਆਂ ਮਾਰ ਭੁੰਨ੍ਹ 'ਤਾ ਨੌਜਵਾਨ, ਇਟਾਵਾ 'ਚ ਫੈਲੀ ਸਨਸਨੀ

ਆਈਸ ਕਰੀਮ ਦੇ ਕਰੇਟ ਨੂੰ ਦੇਖਦੇ ਹੋਏ ਉਹ ਪੈਕ ਕੀਤੇ ਭੋਜਨ ਦੇ ਬਿਲਕੁਲ ਕੋਲ ਇੱਕ ਹੋਰ ਚੂਹੇ ਨੂੰ ਘੁੰਮਦਾ ਦੇਖ ਕੇ ਹੈਰਾਨ ਹੋਏ, ਜਿਸ ਦੀ ਵੀਡੀਓ ਬਣਾ ਲਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਨਾਗਰਿਕ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਤੋਂ ਸਟੋਰ ਵਿਰੁੱਧ ਸਖ਼ਤ ਅਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਚੂਹੇ ਦੀ ਕਥਿਤ ਇਹ ਘਟਨਾ ਅਜਿਹੇ ਸਮੇਂ ਵਾਪਰੀ, ਜਦੋਂ ਮਹਾਰਾਸ਼ਟਰ ਐਫਡੀਏ ਪਹਿਲਾਂ ਹੀ ਆਨਲਾਈਨ ਪਲੇਟਫਾਰਮਾਂ ਰਾਹੀਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਟੋਰ ਕਰਨ, ਵੇਚਣ ਅਤੇ ਡਿਲੀਵਰ ਕਰਨ ਵਾਲੀਆਂ ਇਕਾਈਆਂ ਦਾ ਰਾਜ ਵਿਆਪੀ ਨਿਰੀਖਣ ਕਰ ਚੁੱਕਾ ਹੈ। ਜਾਂਚ 'ਚ ਬਲਿੰਕਿਟ, ਜ਼ੈਪਟੋ ਅਤੇ ਇੰਸਟਾਮਾਰਟ ਨਾਲ ਸੰਬੰਧਿਤ ਕਈ ਸਹੂਲਤਾਂ 'ਤੇ ਭੋਜਨ ਸੁਰੱਖਿਆ ਅਤੇ ਸਫਾਈ ਨਿਯਮਾਂ ਵਿੱਚ ਕਮੀਆਂ ਪਾਈਆਂ ਗਈਆਂ। ਕੁੱਲ 86 ਸਥਾਪਨਾਵਾਂ ਦਾ ਨਿਰੀਖਣ ਕੀਤਾ ਗਿਆ।

ਪੜ੍ਹੋ ਇਹ ਵੀ - 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News