ਬਲਾਤਕਾਰ ਕਰਨ ਦੇ ਬਾਅਦ ਕੀਤਾ ਵਿਆਹ, ਫਿਰ ਕੱਢਿਆ ਘਰੋਂ ਬਾਹਰ

09/24/2017 5:48:38 PM

ਦੇਹਰਾਦੂਨ— ਪਹਿਲੇ ਦੋਸਤੀ ਕੀਤੀ ਅਤੇ ਫਿਰ ਪਿਆਰ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ। ਦਬਾਅ ਬਣਾਉਣ 'ਤੇ ਵਿਆਹ ਤਾਂ ਕਰ ਲਿਆ ਪਰ ਕੁਝ ਦਿਨਾਂ ਬਾਅਦ ਹੀ ਘਰ ਤੋਂ ਕੱਢ ਦਿੱਤਾ। ਮਾਮਲਾ ਪ੍ਰੇਮਨਗਰ ਥਾਣਾ ਖੇਤਰ ਦਾ ਹੈ। ਪੀੜਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਵਿਅਕਤੀ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪ੍ਰੇਮਨਗਰ ਥਾਣੇ ਪੁੱਜੀ ਲੜਕੀ ਨੇ ਸ਼ਿਕਾਇਤ 'ਚ ਕਿਹਾ ਕਿ ਕਰੀਬ 3 ਮਹੀਨੇ ਪਹਿਲੇ ਉਹ ਕਿਸੇ ਕੰਮ ਤੋਂ ਆਪਣੀ ਇਕ ਸਹੇਲੀ ਨਾਲ ਪ੍ਰੇਮਨਗਰ ਬਾਜ਼ਾਰ ਗਈ ਸੀ। ਵਾਪਸ ਆਉਂਦੇ ਸਮੇਂ ਪ੍ਰੇਮਨਗਰ ਚੌਕ 'ਤੇ ਉਨ੍ਹਾਂ ਦੀ ਮੁਲਾਕਾਤ ਕਾਰ ਸਵਾਰ ਵਿਅਕਤੀ ਸੂਰਜ ਭਾਨ ਨਾਲ ਹੋਈ। ਉਸ ਨੇ ਉਨ੍ਹਾਂ ਨੂੰ ਲਿਫਟ ਦਿੱਤੀ ਅਤੇ ਰਸਤੇ 'ਚ ਉਸ ਦਾ ਨੰਬਰ ਲੈ ਲਿਆ। ਅਗਲੇ ਦਿਨ ਤੋਂ ਲੜਕੀ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਅਦ ਦੋਹਾਂ ਵਿਚਕਾਰ ਦੋਸਤੀ ਹੋ ਗਈ। ਕਰੀਬ 1 ਮਹੀਨੇ ਪਹਿਲੇ ਲੜਕੀ ਨੂੰ ਆਪਣੇ ਘਰ ਬੜੋਵਾਲਾ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। 
ਇਸ ਦੌਰਾਨ ਉਸ ਨੇ ਲੜਕੀ ਦਾ ਅਸ਼ਲੀਲ ਵੀਡੀਓ ਵੀ ਬਣਾ ਲਿਆ ਅਤੇ ਉਸ ਨੂੰ ਵਾਇਰਲ ਕਰਨ ਦਾ ਡਰ ਦਿਖਾ ਕੇ ਕਈ ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ। ਪੁਲਸ ਜਾਂ ਕਿਸੇ ਹੋਰ ਨੂੰ ਇਸ ਬਾਰੇ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੀੜਿਤਾ ਮੁਤਾਬਕ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਸ 'ਚ ਜਾਣ ਦੀ ਧਮਕੀ ਦਿੱਤੀ ਤਾਂ ਵਿਅਕਤੀ ਮਾਂ ਅਤੇ ਇਕ ਦੋਸਤ ਨਾਲ ਕੋਰਟ ਲੈ ਗਿਆ ਅਤੇ ਵਿਆਹ ਕਰ ਲਿਆ। ਵਿਅਕਤੀ ਨੇ ਉਸ ਨੂੰ ਕੁਝ ਦਿਨ ਨਾਲ ਰੱਖਣ ਦੇ ਬਾਅਦ ਘਰ ਤੋਂ ਕੱਢ ਦਿੱਤਾ।


Related News