ਪੀ.ਐੱਮ. ਮੋਦੀ ਨੇ ਰਾਜ ਸਭਾ ''ਚ ਕਾਂਗਰਸ ''ਤੇ ਕੱਸਿਆ ਤੰਜ਼

06/26/2019 4:05:10 PM

ਨਵੀਂ ਦਿੱਲੀ— ਸੰਸਦ ਦੇ ਦੋਹਾਂ ਸਦਨਾਂ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ 'ਤੇ ਚਰਚਾ ਬੀਤੇ 2 ਦਿਨਾਂ ਤੋਂ ਜਾਰੀ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਪੀ.ਐੱਮ. ਦੇ ਨਿਸ਼ਾਨੇ 'ਤੇ ਇਕ ਵਾਰ ਫਿਰ ਕਾਂਗਰਸ ਪਾਰਟੀ ਹੀ ਰਹੀ। ਉਨ੍ਹਾਂ ਨੇ ਕਾਂਗਰਸ ਦੇ ਬਿਆਨ 'ਤੇ ਜਵਾਬ ਦਿੱਤਾ, ਜਿੱਥੇ ਪਾਰਟੀ ਵਲੋਂ ਨਰਿੰਦਰ ਮੋਦੀ ਦੀ ਜਿੱਤ ਨੂੰ ਦੇਸ਼ ਦਾ ਹਾਰ ਜਾਣਾ ਕਿਹਾ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ 55 ਸਾਲ ਸੱਤਾ 'ਚ ਰਹਿਣ ਵਾਲੀ ਪਾਰਟੀ 17 ਰਾਜਾਂ 'ਚ ਖਾਤਾ ਨਹੀਂ ਖੋਲ੍ਹ ਸਕੀ ਤਾਂ ਕੀ ਦੇਸ਼ ਹਾਰ ਗਿਆ। ਰਾਜ ਸਭਾ 'ਚ ਜਵਾਬ ਦਿੰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਤੁਸੀਂ ਤਾਂ ਜਿੱਤ ਗਏ ਪਰ ਦੇਸ਼ ਹਾਰ ਗਿਆ, ਜਿਵੇਂ ਸ਼ਬਦ ਦੀ ਵਰਤੋਂ ਕਰਨਾ ਦੇਸ਼ ਦੀ ਜਨਤਾ ਦਾ ਹੀ ਅਪਮਾਨ ਹੈ। ਮੋਦੀ ਨੇ ਕਿਹਾ ਕਿ ਕੀ ਵਾਇਨਾਡ 'ਚ ਹਿੰਦੁਸਤਾਨ ਹਾਰ ਗਿਆ, ਕੀ ਰਾਏਬਰੇਲੀ 'ਚ ਹਿੰਦੁਸਤਾਨ ਹਾਰ ਗਿਆ ਜਾਂ ਫਿਰ ਅਮੇਠੀ 'ਚ ਹਿੰਦੁਸਤਾਨ ਹਾਰ ਗਿਆ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਮੰਨਣਾ ਹੈ ਕਿ ਕਾਂਗਰਸ ਹਾਰੀ ਤਾਂ ਦੇਸ਼ ਹਾਰ ਗਿਆ, ਇਹ ਬਿਲਕੁੱਲ ਗਲਤ ਸੋਚ ਹੈ। ਕੀ ਕਾਂਗਰਸ ਦਾ ਮਤਲਬ ਦੇਸ਼ ਹੋ ਚੱਲਿਆ ਹੈ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ 17 ਰਾਜਾਂ 'ਚ ਤੁਹਾਡਾ ਖਾਤਾ ਨਹੀਂ ਖੁੱਲ੍ਹਿਆ ਤਾਂ ਕੀ ਇੱਥੇ ਹਿੰਦੁਸਤਾਨ ਹਾਰ ਗਿਆ ਹੈ। ਇਸ ਤੋਂ ਇਲਾਵਾ ਨਰਿੰਦਰ ਮੋਦੀ ਨੇ ਈ.ਵੀ.ਐੱਮ. ਦੇ ਮੁੱਦੇ 'ਤੇ ਵੀ ਕਾਂਗਰਸ ਨੂੰ ਘੇਰਿਆ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਾਜ ਸਭਾ 'ਚ ਜਦੋਂ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਬੋਲ ਰਹੇ ਸਨ, ਉਦੋਂ ਉਨ੍ਹਾਂ ਨੇ ਇਹ ਗੱਲ ਕਹੀ ਸੀ। ਗੁਲਾਮ ਨਬੀ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵੰਡ ਦੀ ਰਾਜਨੀਤੀ ਕਰ ਕੇ ਭਾਵੇਂ ਹੀ ਚੋਣਾਂ ਜਿੱਤ ਗਈ ਹੋਵੇ ਪਰ ਇਨ੍ਹਾਂ ਨੀਤੀਆਂ ਨਾਲ ਦੇਸ਼ ਹਾਰ ਗਿਆ ਹੈ।


DIsha

Content Editor

Related News