ਰਾਮ ਰਹੀਮ ਨੇ ਫਿਰ ਮੰਗੀ 20 ਦਿਨਾਂ ਦੀ ਪੈਰੋਲ

Sunday, Sep 29, 2024 - 10:56 AM (IST)

ਚੰਡੀਗੜ੍ਹ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 20 ਦਿਨ ਦੀ ਪੈਰੋਲ ਮੰਗੀ ਹੈ। ਦਰਅਸਲ ਹਰਿਆਣਾ ਵਿਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਰਾਮ ਰਹੀਮ ਵਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸੂਬਾ ਸਰਕਾਰ ਨੇ ਆਦਰਸ਼ ਚੋਣ ਜ਼ਾਬਤਾ ਨੂੰ ਵੇਖਦੇ ਹੋਏ ਪੈਰੋਲ ਦੀ ਬੇਨਤੀ ਨੂੰ ਮੁੱਖ ਚੋਣ ਅਧਿਕਾਰੀ (CEO) ਕੋਲ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ- ਮਿਡ-ਡੇ-ਮੀਲ ’ਚ ਮਿਲਿਆ ਮਰਿਆ ਚੂਹਾ, ਮਚਿਆ ਹੰਗਾਮਾ

ਸੁਨਾਰੀਆ ਜੇਲ੍ਹ 'ਚ ਬੰਦ ਹੈ ਰਾਮ ਰਹੀਮ

ਦੱਸ ਦੇਈਏ ਡੇਰਾ ਮੁਖੀ ਇਸ ਸਮੇਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਸਿਰਸਾ ਦੇ ਆਸ਼ਰਮ ਵਿਚ ਉਹ ਆਪਣੀਆਂ ਦੋ ਪੈਰੋਕਾਰਾਂ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਅਤੇ ਇਕ ਪੱਤਰਕਾਰ ਦੇ ਕਤਲ ਦੇ ਜ਼ੁਰਮ ਵਿਚ  20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੱਸਣਯੋਗ ਹੈ ਕਿ 13 ਅਗਸਤ ਨੂੰ ਬਾਗਪਤ ਸਥਿਤ ਡੇਰੇ ਵਿਚ ਰਹਿਣ ਲਈ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ ਸੀ। 

ਇਹ ਵੀ ਪੜ੍ਹੋ- ਸਕੂਲ 'ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ 'ਚ ਭੇਜਿਆ ਸੀ ਘਰ

ਰਾਮ ਰਹੀਮ ਸਜ਼ਾ ਮਗਰੋਂ ਕਈ ਵਾਰ ਮੰਗ ਚੁੱਕਾ ਪੈਰੋਲ ਅਤੇ ਫਰਲੋ

2017 ਵਿਚ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਮੁਖੀ ਕਈ ਵਾਰ ਪੈਰੋਲ ਜਾਂ ਫਰਲੋ 'ਤੇ ਜੇਲ੍ਹ ਵਿਚੋਂ ਬਾਹਰ ਆ ਚੁੱਕਾ ਹੈ। ਉਹ 255 ਦਿਨ ਯਾਨੀ 8 ਮਹੀਨੇ ਤੋਂ ਵੱਧ ਸਮਾਂ ਜੇਲ੍ਹ ਤੋਂ ਬਾਹਰ ਬਿਤਾ ਚੁੱਕਾ ਹੈ। ਰਾਮ ਰਹੀਮ ਦੇ ਪੈਰੋਲ ਜਾਂ ਫਰਲੋ ਲਈ ਬੇਨਤੀ ਹਰਿਆਣਾ ਅਤੇ ਗੁਆਂਢੀ ਸੂਬਿਆਂ ਵਿਚ ਚੋਣਾਂ ਦੇ ਸਮੇਂ 'ਤੇ ਆਈ। ਸੂਤਰਾਂ ਮੁਤਾਬਕ 20 ਦਿਨ ਦੀ ਪੈਰੋਲ ਲਈ ਰਾਮ ਰਹੀਮ ਦੀ ਬੇਨਤੀ ਮੁੱਖ ਚੋਣ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਲੀਵਰ ਦੀ ਕਮਜ਼ੋਰੀ ਨੂੰ ਨਾ ਕਰੋ ਨਜ਼ਰ-ਅੰਦਾਜ਼, ਦਿੱਖਣ ਅਜਿਹੇ ਲੱਛਣ ਤਾਂ ਕਰੋ ਇਹ ਘਰੇਲੂ ਉਪਾਅ

ਰਾਮ ਰਹੀਮ ਕਦੋਂ-ਕਦੋਂ ਆਇਆ ਜੇਲ੍ਹ ਤੋਂ ਬਾਹਰ?

20 ਅਕਤੂਬਰ 2020- ਇਕ ਦਿਨ ਦੀ ਪੈਰੋਲ
12 ਮਈ 2021- ਇਕ ਦਿਨ ਦੀ ਪੈਰੋਲ
17 ਮਈ 2021- ਇਕ ਦਿਨ ਦੀ ਪੈਰੋਲ
3 ਜੂਨ, 2021- 7 ਦਿਨਾਂ ਦੀ ਪੈਰਲੋ
13 ਜੁਲਾਈ 2021- ਏਮਜ਼ 'ਚ ਦਿਖਾਉਣ ਲਈ ਪੈਰੋਲ
7 ਫਰਵਰੀ 2022- 21 ਦਿਨਾਂ ਦੀ ਫਰਲੋ
17 ਜੂਨ, 2022- 30 ਦਿਨਾਂ ਦੀ ਪੈਰੋਲ
ਅਕਤੂਬਰ 2022- 40 ਦਿਨਾਂ ਦੀ ਪੈਰੋਲ
21 ਜਨਵਰੀ, 2023- 40 ਦਿਨਾਂ ਦੀ ਪੈਰੋਲ
20 ਜੁਲਾਈ, 2023- 30 ਦਿਨਾਂ ਦੀ ਪੈਰੋਲ
20 ਨਵੰਬਰ 2023- 21 ਦਿਨਾਂ ਦੀ ਪੈਰੋਲ
19 ਜਨਵਰੀ, 2024- 50 ਦਿਨਾਂ ਦੀ ਪੈਰੋਲ
13 ਅਗਸਤ 2024- 21 ਦਿਨਾਂ ਦੀ ਫਰਲੋ

ਇਹ ਵੀ ਪੜ੍ਹੋ- ਫਲੈਟ 'ਚੋਂ ਬਦਬੂ... ਸਲਫ਼ਾਸ ਦੀਆਂ ਗੋਲੀਆਂ, 5 ਮੌਤਾਂ ਦੀ ਕਹਾਣੀ ਜਾਣ ਕੰਬ ਜਾਵੇਗੀ ਰੂਹ


Tanu

Content Editor

Related News