ਰਾਮ ਮੰਦਰ ਲਈ 81 ਸਾਲ ਦੀ ਇਕ ਬਜ਼ੁਰਗ ਬੀਬੀ ਨੇ 28 ਸਾਲਾਂ ਤੋਂ ਨਹੀਂ ਖਾਧਾ ਭੋਜਨ
Sunday, Aug 02, 2020 - 12:15 PM (IST)
ਨੈਸ਼ਨਲ ਡੈਸਕ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਜਬਲਪੁਰ ਵਾਸੀ ਇਕ ਬਜ਼ੁਰਗ ਬੀਬੀ ਦੀ ਤਪੱਸਿਆ ਵੀ ਪੂਰੀ ਹੋਣ ਵਾਲੀ ਹੈ। ਉਹ 28 ਸਾਲਾਂ ਤੋਂ ਰਾਮ ਨਾਮ ਦਾ ਜਾਪ ਕਰਦੇ ਹੋਏ ਵਰਤ ਕਰ ਰਹੀ ਹੈ। ਉਨ੍ਹਾਂ ਦਾ ਸੰਕਲਪ ਸੀ ਕਿ ਰਾਮ ਮੰਦਰ ਬਣੇਗਾ, ਉਦੋਂ ਉਨ੍ਹਾਂ ਦਾ ਵਰਤ ਟੁੱਟੇਗਾ। ਸੰਕਲਪ ਦੇ ਅਧੀਨ ਉਨ੍ਹਾਂ ਨੇ ਭੋਜਨ ਦਾ ਤਿਆਗ ਕਰ ਰੱਖਿਆ ਸੀ। ਉਹ ਫਲਾਹਾਰ ਖਾ ਰਹੀ ਹੈ। ਆਖਰਕਾਰ 81 ਸਾਲ ਦੀ ਉਮਰ 'ਚ ਉਨ੍ਹਾਂ ਦੀ ਤਪੱਸਿਆ ਪੂਰੀ ਹੋ ਰਹੀ ਹੈ। ਹੁਣ ਉਹ ਅਯੁੱਧਿਆ 'ਚ ਹੀ ਭੋਜਨ ਗ੍ਰਹਿਣ ਕਰਨ ਦੀ ਗੱਲ ਕਰ ਰਹੀ ਹੈ।
ਵਿਜੇ ਨਗਰ ਵਾਸੀ ਉਰਮੀਲਾ ਚਤੁਰਵੇਦੀ ਦੀ ਉਮਰ ਦੇ ਨਾਲ ਸੁਣਨ ਅਤੇ ਦੇਖਣ ਦੀ ਸਮਰੱਥਾ ਕਮਜ਼ੋਰ ਹੋ ਗਈ ਪਰ ਹੌਂਸਲਾ ਨਹੀਂ। 6 ਦਸੰਬਰ 1992 ਨੂੰ ਅਯੁੱਧਿਆ ਦਾ ਵਿਵਾਦਿਤ ਢਾਂਚਾ ਢਹਿਣ ਤੋਂ ਬਾਅਦ ਉਨ੍ਹਾਂ ਨੇ ਮੰਦਰ ਨਿਰਮਾਣ ਨਹੀਂ ਹੋਣ ਤੱਕ ਭੋਜਨ ਤਿਆਗਣ ਦਾ ਸੰਕਲਪ ਲਿਆ ਸੀ, ਜੋ ਹਾਲੇ ਵੀ ਬਰਕਰਾਰ ਹੈ। ਉਸ ਸਮੇਂ ਉਰਮੀਲਾ ਦੀ ਉਮਰ ਕਰੀਬ 53 ਸਾਲ ਸੀ। ਸ਼ੁਰੂਆਤ 'ਚ ਲੋਕਾਂ ਨੇ ਖੂਬ ਸਮਝਾਇਆ ਅਤੇ ਮਨਾਇਆ ਵੀ ਪਰ ਉਨ੍ਹਾਂ ਦਾ ਸੰਕਲਪ ਉਹੀ ਰਿਹਾ। ਉਨ੍ਹਾਂ ਦਾ ਭੋਜਨ ਫਲ ਅਤੇ ਦੁੱਧ ਹੀ ਰਿਹਾ।
ਪੀ.ਐੱਮ. ਮੋਦੀ ਨੂੰ ਲਿੱਖੀ ਸੀ ਚਿੱਠੀ
ਜਦੋਂ ਸੁਪਰੀਮ ਕੋਰਟ ਨੇ ਰਾਮ ਜੂਨਮ ਭੂਮੀ ਦੇ ਪੱਖ 'ਚ ਫੈਸਲਾ ਸੁਣਾਇਆ, ਉਦੋਂ ਉਰਮੀਲਾ ਚਤੁਰਵੇਦੀ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਫੈਸਲੇ ਲਈ ਵਧਾਈ ਸੰਦੇਸ਼ ਵੀ ਭੇਜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖੀ ਸੀ। ਉੱਥੇ ਹੀ 5 ਅਗਸਤ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ 'ਚ ਮੰਦਰ ਦੀ ਨੀਂਹ ਰੱਖਣਗੇ। ਉਸ ਸਮੇਂ ਦਿਨ ਭਰ ਉਰਮੀਲਾ ਘਰ 'ਤੇ ਰਾਮ ਨਾਮ ਦਾ ਜਾਪ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੂਜਨ 'ਚ ਸ਼ਾਮਲ ਨਹੀਂ ਹੋਣ ਸਕਣ ਕਾਰਨ ਉਹ ਦੁਖੀ ਹੈ ਪਰ ਇਸ ਨੂੰ ਉਹ ਰਾਮ ਦੀ ਇੱਛਾ ਮੰਨ ਕੇ ਸੰਤੋਸ਼ ਕਰਦੀ ਹੈ। ਉਨ੍ਹਾਂ ਅਨੁਸਾਰ ਰਾਮ ਮੰਦਰ ਦਾ ਭੂਮੀ ਪੂਜਨ ਮੇਰੇ ਪੁਨਰ ਜਨਮ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਇਸ ਮੌਕੇ ਨੂੰ ਕੋਰੋਨਾ ਵਾਇਰਸ ਦੀ ਸਮਾਪਤੀ ਨਾਲ ਜੋੜ ਕੇ ਅੰਧਵਿਸ਼ਵਾਸ ਫੈਲਾ ਰਹੇ ਹਨ।