ਗੋਵਿੰਦ ਸਿੰਘ ਡੋਟਾਸਰਾ ਬਣੇ ਰਾਜਸਥਾਨ ਕਾਂਗਰਸ ਦੇ ਨਵੇਂ ਪ੍ਰਧਾਨ

07/14/2020 2:28:20 PM

ਜੈਪੁਰ- ਰਾਜਸਥਾਨ 'ਚ ਸਿਆਸੀ ਸੰਕਟ ਦਰਮਿਆਨ ਸਚਿਨ ਪਾਇਲਟ ਦੀ ਮੰਤਰੀ ਅਹੁਦੇ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਸਚਿਨ ਪਾਇਲਟ ਦੀ ਜਗ੍ਹਾ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਵੀ ਹਟਾ ਦਿੱਤਾ ਗਿਆ ਹੈ। ਗੋਵਿੰਦ ਸਿੰਘ ਡੋਟਾਸਾਰਾ ਦੀ ਗਿਣਤੀ ਪ੍ਰਦੇਸ਼ ਦੇ ਵੱਡੇ ਕਾਂਗਰਸੀ ਨੇਤਾਵਾਂ 'ਚ ਹੁੰਦੀ ਹੈ। ਉਹ ਗਹਿਲੋਤ ਕੈਬਨਿਟ 'ਚ ਪ੍ਰਾਇਮਰੀ ਅਤੇ ਸੈਕੰਡਰੀ ਐਜ਼ੂਕੇਸ਼ਨ ਵਿਭਾਗ ਦੇ ਰਾਜ ਮੰਤਰੀ (ਆਜ਼ਾਦ ਚਾਰਜ) ਹਨ। ਲਕਸ਼ਮਣਗੜ੍ਹ ਸੀਟ ਤੋਂ ਗੋਵਿੰਦ ਸਿੰਘ ਡੋਟਾਸਰਾ 3 ਵਾਰ ਤੋਂ ਚੋਣਾਂ ਜਿੱਤ ਰਹੇ ਹਨ। ਪਹਿਲੀ ਚੋਣ ਗੋਵਿੰਦ ਸਿੰਘ ਡੋਟਾਸਰਾ ਨੇ ਸਿਰਫ਼ 34 ਵੋਟਾਂ ਨਾਲ ਜਿੱਤੀ ਸੀ।

55 ਸਾਲਾ ਗੋਵਿੰਦ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 2005 'ਚ ਸੀਕਰ ਜ਼ਿਲ੍ਹੇ ਦੇ ਕਮੇਟੀ ਪੇਂਡੂ ਪੰਚਾਇਤ 'ਚ ਬਤੌਰ ਪ੍ਰਧਾਨ ਚੁਣੇ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 2008 'ਚ ਵਿਧਾਨ ਸਭਾ ਦੀਆਂ ਚੋਣਾਂ ਲੜੇ ਅਤੇ 34 ਵੋਟਾਂ ਨਾਲ ਜਿੱਤੇ ਸਨ। 2013 'ਚ ਗੋਵਿੰਦ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਤਿੰਨ ਵਾਰ ਸੰਸਦ ਮੈਂਬਰ ਰਹੇ ਸੁਭਾਸ਼ ਮਹਿਰੀਆ ਨੂੰ 10 ਹਜ਼ਾਰ 723 ਵੋਟਾਂ ਨਾਲ ਹਰਾਇਆ ਸੀ। 2013 'ਚ ਰਾਜਸਥਾਨ 'ਚ ਵਸੁੰਧਰਾ ਰਾਜੇ ਦੀ ਸਰਕਾਰ ਬਣੀ। ਇਸ ਦੌਰਾਨ ਗੋਵਿੰਦ ਨੇ ਵਿਧਾਨ ਸਭਾ 'ਚ ਕਈ ਅਹਿਮ ਮੁੱਦੇ ਚੁੱਕੇ। 2018 ਦੀਆਂ ਚੋਣਾਂ 'ਚ ਗੋਵਿੰਦ ਨੇ ਲਗਾਤਾਰ ਤੀਜੀ ਵਾਰ ਲਕਸ਼ਮਣਗੜ੍ਹ ਸੀਟ ਤੋਂ ਜਿੱਤ ਦਰਜ ਕੀਤੀ। ਇਸ ਵਾਰ ਉਨ੍ਹਾਂ ਨੇ ਆਪਣੇ ਮੁਕਾਬਲੇ ਨੂੰ 22 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।


DIsha

Content Editor

Related News