ਕੋਰੋਨਾ ਪਾਜ਼ੇਟਿਵ ਨਿਕਲੀ ਲਾੜੀ ਤਾਂ ਜੋੜੇ ਨੇ PPE ਕਿਟ ਪਹਿਨ ਰਚਾਇਆ ਵਿਆਹ, ਵੀਡੀਓ ਹੋ ਰਿਹੈ ਵਾਇਰਲ
Monday, Dec 07, 2020 - 11:17 AM (IST)
ਬਾਰਾਂ- ਰਾਜਸਥਾਨ ਦੇ ਬਾਰਾਂ ਦੇ ਕੇਲਵਾੜਾ ਕੋਵਿਡ ਕੇਂਦਰ 'ਚ ਇਕ ਸਪੈਸ਼ਲ ਵਿਆਹ ਦੇਖਣ ਨੂੰ ਮਿਲਿਆ। ਇੱਥੇ ਇਕ ਜੋੜੇ ਨੇ ਪੀਪੀਈ (ਪਰਸਨਲ ਪ੍ਰੋਟੈਕਸ਼ਨ ਇਕਵੀਪਮੈਂਟ) ਕਿਟ ਪਹਿਨ ਕੇ ਵਿਆਹ ਕਰਵਾਇਆ। ਜੋੜੇ ਨੇ ਇਕ ਲਈ ਪੀਪੀਈ ਕਿਟ ਪਹਿਨ ਕੇ ਇਸ ਲਈ ਵਿਆਹ ਕਰਵਾਇਆ, ਕਿਉਂਕਿ ਲਾੜੀ ਵਿਆਹ ਦੇ ਦਿਨ ਹੀ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਵਿਆਹ ਸਮਾਰੋਹ ਨੂੰ ਕੈਮਰੇ 'ਤੇ ਰਿਕਾਰਡ ਕਰ ਲਿਆ ਗਿਆ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਕ ਨਿਊਜ਼ ਏਜੰਸੀ ਵਲੋਂ ਟਵੀਟ ਕੀਤੇ ਗਏ ਵੀਡੀਓ 'ਚ ਸਾਫ਼ ਤੌਰ 'ਤੇ ਦਿੱਸ ਰਿਹਾ ਹੈ ਕਿ ਪੁਜਾਰੀ ਤੋਂ ਇਲਾਵਾ ਉਸ ਵਿਆਹ 'ਚ ਸਿਰਫ਼ ਇਕ ਵਿਅਕਤੀ ਮੌਜੂਦ ਹੈ। ਵਿਆਹ ਸਮਾਰੋਹ 'ਚ ਕੋਵਿਡ-19 ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਤਸਵੀਰਾਂ 'ਚ ਇਹ ਜੋੜਾ ਹਵਨ ਕੁੰਡ ਦੇ ਸਾਹਮਣੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ, ਜਦੋਂ ਕਿ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਨ ਵਾਲੇ ਪੰਡਤ ਵੀ ਪੀਪੀਈ ਸੂਟ 'ਚ ਸਨ।
#WATCH Rajasthan: A couple gets married at Kelwara Covid Centre in Bara, Shahbad wearing PPE kits as bride's #COVID19 report came positive on the wedding day.
— ANI (@ANI) December 6, 2020
The marriage ceremony was conducted following the govt's Covid protocols. pic.twitter.com/6cSPrJzWjR
ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਅੱਤਵਾਦੀ ਗ੍ਰਿਫ਼ਤਾਰ
ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਵਿਆਹ ਦੀ ਰਸਮ ਦੌਰਾਨ ਲਾੜੇ ਨੇ ਪੀਪੀਈ ਕਿਟ ਨਾਲ ਪੱਗੜੀ ਪਾਈ ਹੋਈ ਸੀ, ਜਦੋਂ ਕਿ ਲਾੜੀ ਨੇ ਵੀ ਰਸਮ ਨਿਭਾਉਂਦੇ ਹੋਏ ਚਿਹਰੇ ਨੂੰ ਮਾਸਕ ਨਾਲ ਢੱਕ ਕੇ ਰੱਖਿਆ ਸੀ ਅਤੇ ਹੱਥਾਂ 'ਚ ਦਸਤਾਨੇ ਲਗਾਏ ਹੋਏ ਸਨ। ਕੋਰੋਨਾ ਕਾਲ ਦੇ ਇਸ ਸਪੈਸ਼ਲ ਵਿਆਹ ਦੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸੈਂਕੜੇ ਲਾਈਕਸ ਅਤੇ ਕਮੈਂਟ ਮਿਲੇ ਹਨ। ਇਸ ਦੇ ਨਾਲ ਹੀ ਵੀਡੀਓ ਵਾਇਰਲ ਹੋ ਗਿਆ ਹੈ ਅਤੇ ਇਸ 'ਤੇ ਕਈ ਤਰ੍ਹਾਂ ਦੇ ਮੀਮਜ਼ ਵੀ ਲੋਕ ਸ਼ੇਅਰ ਕਰ ਰਹੇ ਹਨ।
ਇਹ ਵੀ ਪੜ੍ਹੋ : 8 ਦਸੰਬਰ ਨੂੰ ਭਾਰਤ ਬੰਦ, ਕਿਸਾਨਾਂ ਦਾ ਐਲਾਨ- ਹੁਣ ਮੋਦੀ ਸੁਣੇ ਸਾਡੀ 'ਮਨ ਕੀ ਬਾਤ'