ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 54 ਹਜ਼ਾਰ ਦੇ ਪਾਰ, ਹੁਣ ਤੱਕ 810 ਲੋਕਾਂ ਦੀ ਗਈ ਜਾਨ

Tuesday, Aug 11, 2020 - 12:29 PM (IST)

ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 54 ਹਜ਼ਾਰ ਦੇ ਪਾਰ, ਹੁਣ ਤੱਕ 810 ਲੋਕਾਂ ਦੀ ਗਈ ਜਾਨ

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਅੱਜ ਯਾਨੀ ਮੰਗਲਵਾਰ ਸਵੇਰੇ ਇਸ ਦੇ ਕਰੀਬ ਸਵਾ 600 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 54 ਹਜ਼ਾਰ ਪਾਰ ਹੋ ਗਈ, ਉੱਥੇ ਹੀ 10 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ 810 ਪਹੁੰਚ ਗਿਆ। ਮੈਡੀਕਲ ਵਿਭਾਗ ਅਨੁਸਾਰ ਸਵੇਰੇ 620 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 54 ਹਜ਼ਾਰ 290 ਪਹੁੰਚ ਗਈ। ਕੋਟਾ 'ਚ 4, ਬਾਰਾਂ ਅਤੇ ਡੂੰਗਰਪੁਰ 'ਚ 2-2 ਅਤੇ ਜੈਪੁਰ, ਰਾਜਸਮੰਦ 'ਚ ਇਕ-ਇਕ ਕੋਰੋਨਾ ਮਰੀਜ਼ ਦੀ ਹੋਰ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 810 ਹੋ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 143 ਮਾਮਲੇ ਸੀਕਰ 'ਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕੋਟਾ 'ਚ 137, ਜੈਪੁਰ ਅਤੇ ਅਜਮੇਰ 'ਚ 60, ਬਾੜਮੇਰ 'ਚ 35, ਚਿਤੌੜਗੜ੍ਹ 4, ਡੂੰਗਰਪੁਰ ਅਤੇ ਰਾਜਸਮੰਦ 'ਚ 14, ਝਾਲਾਵਾੜ 'ਚ 40, ਨਾਗੌਰ 52 ਅਤੇ ਪ੍ਰਤਾਪਗੜ੍ਹ 'ਚ 2 ਨਵੇਂ ਮਾਮਲੇ ਸਾਹਮਣੇ ਆਏ।

ਸੂਬੇ 'ਚ ਸਭ ਤੋਂ ਵੱਧ ਕੋਰੋਨਾ ਪੀੜਤਾਂ ਦੀ ਗਿਣਤੀ 8093 ਜੋਧਪੁਰ 'ਚ ਹੈ। ਪ੍ਰਦੇਸ਼ 'ਚ ਕੋਰੋਨਾ ਜਾਂਚ ਲਈ ਹੁਣ ਤੱਕ 17 ਲੱਖ 54 ਹਜ਼ਾਰ 897 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 16 ਲੱਖ 99 ਹਜ਼ਾਰ 840 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂ ਕਿ 767 ਮਾਮਲਿਆਂ ਦੀ ਰਿਪੋਰਟ ਹਾਲੇ ਆਉਣ ਬਾਕੀ ਹੈ। ਹਾਲਾਂਕਿ ਸੂਬੇ 'ਚ ਹੁਣ ਤੱਕ 39 ਹਜ਼ਾਰ 273 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਇਨ੍ਹਾਂ 'ਚ 36 ਹਜ਼ਾਰ 524 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।


author

DIsha

Content Editor

Related News