ਭਿਆਨਕ ਸੜਕ ਹਾਦਸਾ; ਖੰਭੇ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ

Sunday, Feb 04, 2024 - 12:13 PM (IST)

ਭਿਆਨਕ ਸੜਕ ਹਾਦਸਾ; ਖੰਭੇ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ

ਜੈਪੁਰ- ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲੋਸਲ ਥਾਣਾ ਖੇਤਰ 'ਚ ਸ਼ਨੀਵਾਰ ਦੇਰ ਰਾਤ ਇਕ ਕਾਰ ਸੜਕ 'ਤੇ ਲੱਗੇ ਖੰਭੇ ਨਾਲ ਟਕਰਾ ਗਈ, ਜਿਸ ਨਾਲ ਕਾਰ 'ਚ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਥਾਣਾ ਮੁਖੀ ਰਾਕੇਸ਼ ਨੇ ਦੱਸਿਆ ਕਿ ਡੀਡਵਾਨਾ ਰੋਡ 'ਤੇ ਸਾਂਗਲੀਆ ਤੋਂ ਮੋਲਾਸਰ ਵੱਲ ਜਾ ਰਹੀ ਇਕ ਕਾਰ ਬੇਕਾਬੂ ਹੋ ਕੇ ਗਣਗੌਰ ਹੋਟਲ ਨੇੜੇ ਸੜਕ 'ਤੇ ਲੱਗੇ ਖੰਭੇ ਨਾਲ ਟਕਰਾ ਗਈ, ਜਿਸ ਨਾਲ ਕਾਰ 'ਚ ਸਵਾਰ ਸ਼ੀਸ਼ਰਾਮ ਓਲਾ (20), ਧਰਮਿੰਦਰ ਜਾਟ (19), ਲੋਕੇਸ਼ ਜਾਟ (20) ਦੀ ਮੌਤ ਹੋ ਗਈ, ਜਦਕਿ ਇਕ ਹੋਰ ਸੁਨੀਲ ਜਾਟ (15) ਜ਼ਖ਼ਮੀ ਹੋ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਪਹੁੰਚਣ 'ਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News