ਭਾਰੀ ਬਾਰਿਸ਼ ਕਾਰਨ ਬਲੀਆ ਜੇਲ ''ਚ ਭਰਿਆ ਪਾਣੀ, ਕੈਦੀ ਕੀਤੇ ਸ਼ਿਫਟ

09/30/2019 1:37:12 PM

ਲਖਨਊ (ਵਾਰਤਾ)—ਉੱਤਰ ਪ੍ਰਦੇਸ਼ 'ਚ ਪਿਛਲੇ 4 ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਭਾਰੀ ਬਾਰਿਸ਼ ਕਾਰਨ ਬਲੀਆ ਜੇਲ ਵਿਚ ਪਾਣੀ ਭਰ ਗਿਆ ਅਤੇ 500 ਕੈਦੀਆਂ ਨੂੰ ਆਜ਼ਮਗੜ੍ਹ ਜੇਲ ਭੇਜਣਾ ਪਿਆ ਹੈ। ਇੱਥੇ ਦੱਸ ਦੇਈਏ ਕਿ ਬਲੀਆ ਜੇਲ ਦੇ ਬੈਰਕ, ਹਸਪਤਾਲ ਅਤੇ ਦਫਤਰ ਪਾਣੀ ਵਿਚ ਡੁੱਬ ਗਏ ਹਨ। ਜੇਲ 'ਚੋਂ ਪਾਣੀ ਕੱਢਣ ਲਈ ਪੰਪਿਗ ਸੈਟ ਲਾਏ ਗਏ ਹਨ। ਬਲੀਆ ਜੇਲ 'ਚ 350 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪਰ ਉੱਥੇ 900 ਤੋਂ ਵੱਧ ਕੈਦੀ ਰੱਖੇ ਗਏ ਹਨ। ਇਨ੍ਹਾਂ 'ਚੋਂ 500 ਨੂੰ ਕੱਲ ਦੇਰ ਰਾਤ ਆਜ਼ਮਗੜ੍ਹ ਜੇਲ ਭੇਜਿਆ ਗਿਆ।
ਬਾਰਿਸ਼ ਕਾਰਨ ਸੂਬੇ ਦੇ ਕਈ ਜ਼ਿਲਿਆਂ 'ਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਆਫਤ ਦੀ ਬਾਰਿਸ਼ ਨੇ ਕਈ ਜ਼ਿੰਦਗੀਆਂ ਨੂੰ ਲੀਲ ਲਿਆ ਹੈ। ਪਿਛਲੇ 4 ਦਿਨਾਂ 'ਚ ਉੱਤਰ ਪ੍ਰਦੇਸ਼ 'ਚ 90 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋਕ ਸੰਘਰਸ਼ ਕਰ ਰਹੇ ਹਨ। ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ ਦੀ ਵਾਪਸੀ 'ਚ ਅਜੇ ਹੋਰ ਦੇਰ ਹੋ ਸਕਦੀ ਹੈ।


Tanu

Content Editor

Related News