ਦਿੱਲੀ ਦੇ ਕੁਝ ਹਿੱਸਿਆਂ ''ਚ ਮੀਂਹ, ਸ਼ਹਿਰ ''ਚ ''ਓਰੇਂਜ'' ਅਲਰਟ ਜਾਰੀ

Tuesday, Jul 02, 2024 - 05:43 PM (IST)

ਦਿੱਲੀ ਦੇ ਕੁਝ ਹਿੱਸਿਆਂ ''ਚ ਮੀਂਹ, ਸ਼ਹਿਰ ''ਚ ''ਓਰੇਂਜ'' ਅਲਰਟ ਜਾਰੀ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ 'ਚ ਮੰਗਲਵਾਰ ਦੁਪਹਿਰ ਨੂੰ ਮੀਂਹ ਪਿਆ, ਜਦਕਿ ਮੌਸਮ ਵਿਭਾਗ ਨੇ ਸ਼ਹਿਰ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭਾਰਤ ਦੇ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਦਿੱਲੀ 'ਚ 'ਆਰੇਂਜ ਅਲਰਟ' ਜਾਰੀ ਕੀਤਾ ਹੈ। IMD ਮੁਤਾਬਕ ਦੁਪਹਿਰ 3 ਵਜੇ ਦੇ ਕਰੀਬ ਦਿੱਲੀ ਦੇ ਕੁਝ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਸਵੇਰੇ ਦਰਮਿਆਨੀ ਤੋਂ ਮੋਹਲੇਧਾਰ ਮੀਂਹ, ਤੂਫ਼ਾਨ ਦੇ ਨਾਲ ਮੀਂਹ ਪੈਣ, ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਸੀ।

IMD ਮੁਤਾਬਕ ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 30.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ। ਰਾਸ਼ਟਰੀ ਰਾਜਧਾਨੀ 'ਚ ਸਵੇਰੇ 8.30 ਵਜੇ ਨਮੀ 76 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। IMD ਮੁਤਾਬਕ ਦਰਮਿਆਨੇ ਮੀਂਹ ਨੂੰ ਇਕ ਦਿਨ ਵਿਚ 7.6 ਮਿਲੀਮੀਟਰ ਤੋਂ 35.5 ਮਿਲੀਮੀਟਰ ਦੇ ਵਿਚਕਾਰ ਮੀਂਹ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਜਦੋਂ ਕਿ ਮੋਹਲੇਧਾਰ ਮੀਂਹ ਨੂੰ ਇਕ ਦਿਨ ਵਿਚ 64.5 ਮਿਲੀਮੀਟਰ ਤੋਂ 124.4 ਮਿਲੀਮੀਟਰ ਦੇ ਵਿਚਕਾਰ ਮੀਂਹ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।


author

Tanu

Content Editor

Related News