ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ''ਚ ਗੜ੍ਹੇਮਾਰੀ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ
Friday, Apr 25, 2025 - 05:20 PM (IST)

ਨੈਸ਼ਨਲ ਡੈਸਕ- ਗਰਮੀ ਨਾਲ ਝੁਲਸਦੇ ਲੋਕਾਂ ਨੂੰ ਜਲਦੀ ਹੀ ਰਾਹਤ ਮਿਲ ਸਕਦੀ ਹੈ, ਕਿਉਂਕਿ ਉੱਤਰਾਖੰਡ ਦੇ ਪਹਾੜਾਂ 'ਚ ਮੌਸਮ ਇਕ ਵਾਰ ਫਿਰ ਕਰਵਟ ਬਦਲਣ ਲਈ ਤਿਆਰ ਹੈ। ਭਾਰਤੀ ਮੌਸਮ ਵਿਭਾਗ (IMD) ਨੇ 25 ਤੋਂ 30 ਅਪ੍ਰੈਲ ਦੇ ਵਿਚਕਾਰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਗਰਜ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਇਕ ਪਾਸੇ ਜਿੱਥੇ ਮੈਦਾਨੀ ਇਲਾਕਿਆਂ 'ਚ ਕਹਿਰ ਦੀ ਗਰਮੀ ਅਤੇ 'ਲੂ' ਲੋਕਾਂ ਨੂੰ ਬੇਹਾਲ ਕਰ ਰਹੀ ਹੈ, ਉਥੇ ਹੀ ਪਹਾੜੀ ਖੇਤਰਾਂ 'ਚ ਵੀ ਤਾਪ ਵਧਣ ਲੱਗਾ ਹੈ। ਇਸਦਾ ਅਸਰ ਹੁਣ ਕੁਦਰਤੀ ਜਲ ਸਰੋਤਾਂ 'ਤੇ ਵੀ ਦਿਸਣ ਲੱਗਾ ਹੈ, ਜਿਸਦੇ ਨਾਲ ਕਈ ਇਲਾਕਿਆਂ 'ਚ ਜਲ ਸੰਕਟ ਦੀ ਸਥਿਤੀ ਬਣ ਗਈ ਹੈ।
ਕਿੱਥੇ-ਕਿੱਥੇ ਅਤੇ ਕਦੋਂ ਪਵੇਗਾ ਮੀਂਹ? ਜਾਣੋ ਜ਼ਿਲ੍ਹੇਵਾਰ ਅਲਰਟ
25 ਅਪ੍ਰੈਲ - ਉੱਤਰਕਾਸ਼ੀ, ਚਮੋਲੀ ਅਤੇ ਪਿਥੌਰਾਗੜ੍ਹ 'ਚ ਮੀਂਹ ਦੇ ਆਸਾਰ।
26 ਅਤੇ 27 ਅਪ੍ਰੈਲ - ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਨਾਲ ਰੁਦਰਪ੍ਰਯਾਗ ਅਤੇ ਬਾਗੇਸ਼ਵਰ 'ਚ ਵੀ ਮੀਂਹ ਦੇ ਨਾਲ ਗੜ੍ਹੇਮਾਰੀ ਅਤੇ ਆਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ।
28 ਅਪ੍ਰੈਲ - ਪੂਰੇ ਸੂਬੇ 'ਚ ਮੌਸਮ ਦੇ ਸਾਫ ਰਹਿਣ ਦੀ ਉਮੀਦ।
29 ਅਪ੍ਰੈਲ - ਪਿਥੌਰਾਗੜ੍ਹ, ਚੰਪਾਵਤ ਅਤੇ ਨੈਨੀਤਾਲ 'ਚ ਹਲਕੀ ਤੋਂ ਮਧਮ ਬਾਰਿਸ਼ ਹੋ ਸਕਦੀ ਹੈ।
30 ਅਪ੍ਰੈਲ - ਮੌਸਮ ਵਿਭਾਗ ਨੇ ਉੱਤਰਾਖੰਡ ਵਿੱਚ ਵਿਆਪਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਖਾਸ ਕਰਕੇ ਚੰਪਾਵਤ ਅਤੇ ਨੈਨੀਤਾਲ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਗੜੇਮਾਰੀ ਅਤੇ ਆਸਮਾਨੀ ਬਿਜਲੀ ਡਿੱਗਣ ਦੀ ਚਿਤਾਵਨੀ
IMD ਨੇ 26 ਅਤੇ 27 ਅਪ੍ਰੈਲ ਨੂੰ ਗੜ੍ਹੇਮਾਰੀ ਦੇ ਨਾਲ ਆਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੌਰਾਨ ਖੁੱਲ੍ਹੇ ਸਥਾਨਾਂ 'ਤੇ ਜਾਣ ਤੋਂ ਬਚਣ ਅਤੇ ਸੁਰੱਖਿਅਤ ਸਥਾਨਾਂ 'ਤੇ ਰਹਿਣ।