ਇਨ੍ਹਾਂ 10 ਜ਼ਿਲ੍ਹਿਆਂ ''ਚ ਪੈਣਗੇ ਗੜ੍ਹੇ! ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ
Friday, May 02, 2025 - 09:14 PM (IST)

ਨੈਸ਼ਨਲ ਡੈਸਕ- ਦਿੱਲੀ-ਐੱਨਸੀਆਰ 'ਚ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਹੁਣ ਮੌਸਮ ਨੇ ਵੱਡੀ ਰਾਹਤ ਦਿੱਤੀ ਹੈ। ਵੀਰਵਾਰ ਰਾਤ ਤੋਂ ਸ਼ੁਰੂ ਹੋਏ ਮੀਂਹ ਅਤੇ ਸ਼ੁੱਕਰਵਾਰ ਸਵੇਰੇ ਤੋਂ ਹੋ ਰਹੀ ਬੂੰਦਾਬਾਂਦੀ ਨੇ ਪੂਰੇ ਖੇਤਰ 'ਚ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਆਸਮਾਨ 'ਚ ਛਾਏ ਬੱਦਲਾਂ ਅਤੇ ਠੰਡੀਆਂ ਹਵਾਵਾਂ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ, ਜਿਸ ਨਾਲ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਛੁਟਕਾਰਾ ਮਿਲਿਆ ਹੈ। ਕੁਝ ਇਲਾਕਿਆਂ 'ਚ ਗੜ੍ਹੇਮਾਰੀ ਵੀ ਹੋਈ, ਜਿਸਨ ਨਾਲ ਮੌਸਮ ਹੋਰ ਵੀ ਸੁਹਾਵਨਾ ਹੋ ਗਿਆ।
2 ਮਈ ਸਵੇਰ ਤੋਂ ਨੋਇਡਾ ਅਤੇ ਗਾਜ਼ੀਆਬਾਦ ਵਰਗੇ ਪ੍ਰਮੁੱਖ ਸ਼ਹਿਰਾਂ 'ਚ ਤੇਜ਼ ਮੀਂਹ ਦਰਜ ਕੀਤਾ ਗਿਆ। ਇਨ੍ਹਾਂ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲੀਆਂ, ਜਿਨ੍ਹਾਂ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚੀ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਪੂਰਬੀ ਯਪੀ ਦੇ ਕਈ ਜ਼ਿਲ੍ਹਿਆਂ 'ਚ ਗੜ੍ਹੇਮਾਰੀ ਦੀ ਚਿਤਾਵਨੀ
ਮੌਸਮ ਵਿਭਾਗ ਨੇ ਪੂਰਵਾਂਚਲ ਦੇ ਕਈ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਵਿੱਚ ਆਜ਼ਮਗੜ੍ਹ, ਦੇਵਰੀਆ, ਗੋਰਖਪੁਰ, ਬਸਤੀ, ਸਿਧਾਰਥਨਗਰ, ਗੋਂਡਾ, ਬਲਰਾਮਪੁਰ ਅਤੇ ਅੰਬੇਡਕਰਨਗਰ ਵਰਗੇ ਖੇਤਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
IBF DATED 01.05.2025 pic.twitter.com/xPd38wszJK
— मौसम केंद्र, लखनऊ - IMD Uttar-Pradesh (@CentreLucknow) May 1, 2025
ਪੂਰਵ ਅਨੁਮਾਨ ਅਨੁਸਾਰ ਸੋਨਭੱਦਰ, ਮਿਰਜ਼ਾਪੁਰ, ਵਾਰਾਣਸੀ, ਗਾਜ਼ੀਪੁਰ, ਮਊ, ਬਲੀਆ, ਕੁਸ਼ੀਨਗਰ, ਮਹਾਰਾਜਗੰਜ, ਬਹਿਰਾਇਚ, ਸੀਤਾਪੁਰ, ਲਖੀਮਪੁਰ ਖੇੜੀ, ਬਾਰਾਬੰਕੀ, ਅਯੁੱਧਿਆ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਸੰਘਣੇ ਬੱਦਲਾਂ ਦੇ ਨਾਲ-ਨਾਲ ਬਿਜਲੀ ਚਮਕਣ ਅਤੇ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਦੇ ਅਨੁਸਾਰ, ਇਹ ਤਬਦੀਲੀ ਪੱਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਕਾਰਨ ਹੋ ਰਹੀ ਹੈ। ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਅਗਲੇ ਕੁਝ ਦਿਨਾਂ ਲਈ ਫਸਲਾਂ ਦੀ ਕਟਾਈ ਜਾਂ ਕੋਈ ਵੀ ਖੇਤੀਬਾੜੀ ਦਾ ਕੰਮ ਮੁਲਤਵੀ ਕਰ ਦੇਣ।