ਹਿਮਾਚਲ ਤੇ ਹਰਿਆਣਾ ਸਣੇ 21 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ

08/11/2018 6:22:09 PM

ਨਵੀਂ ਦਿੱਲੀ/ਤਿਰੂਵਨੰਤਪੁਰਮ (ਇੰਟ/ ਏਜੰਸੀਆਂ)- ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅਗਲੇ 3 ਦਿਨਾਂ ਤੱਕ 21 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਸੀ। ਉਧਰ ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਵੀਰਵਾਰ ਦੇਰ ਰਾਤ ਬੱਦਲ ਫਟਣ ਨਾਲ 3 ਪਿੰਡਾਂ 'ਚ ਕਾਫੀ ਨੁਕਸਾਨ ਹੋਇਆ। ਹਿਮਾਚਲ 'ਚ 6 ਦਿਨ ਦੇ ਭਾਰੀ ਮੀਂਹ ਦਾ ਅਲਰਟ ਹੈ। ਉਤਰਾਖੰਡ 'ਚ ਵੀ ਮੌਸਮ ਵਿਭਾਗ ਨੇ ਇਕ ਵਾਰ ਫਿਰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਸਥਾਨਕ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਕੇਰਲ 'ਚ ਪਿਛਲੇ 3 ਦਿਨ ਤੋਂ ਮੀਂਹ ਦਾ ਕਹਿਰ ਜਾਰੀ ਹੈ। ਕੇਰਲ 'ਚ 12 ਹਜ਼ਾਰ ਪਰਿਵਾਰਾਂ ਦੇ 54 ਹਜ਼ਾਰ ਲੋਕ ਬੇਘਰ ਹੋ ਗਏ ਹਨ। PunjabKesari7 ਸੂਬਿਆਂ 'ਚ ਮਾਨਸੂਨ ਦੌਰਾਨ ਮੀਂਹ ਤੇ ਹੜ੍ਹ ਨਾਲ 718 ਦੀ ਮੌਤ
ਗ੍ਰਹਿ ਵਿਭਾਗ ਨੇ ਸ਼ੁਕਰਵਾਰ ਨੂੰ ਸਦਨ 'ਚ ਦੱਸਿਆ ਕਿ ਇਸ ਸਾਲ ਮਾਨਸੂਨ ਦੇ ਦੌਰਾਨ 7 ਸੂਬਿਆਂ 'ਚ 718 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਕੇਰਲ 'ਚ 178 ਲੋਕਾਂ ਨੇ ਜਾਨ ਗਵਾਈ ਹੈ। 

ਸੂਬੇ ਮੌਤਾਂ
ਕੇਰਲ 178
ਉੱਤਰਪ੍ਰਦੇਸ਼ 171
ਬੰਗਾਲ 170
ਮਹਾਰਾਸ਼ਟਰ 139
ਗੁਜਰਾਤ 52
ਅਸਮ 44
ਨਾਗਾਲੈਂਡ 8
ਕੁਲ 718

ਇਨ੍ਹਾਂ ਸੂਬਿਆਂ 'ਚ ਅਗਲੇ 3 ਦਿਨ ਪੈ ਸਕਦਾ ਹੈ ਭਾਰੀ ਮੀਂਹ
ਉਤਰਾਖੰਡ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਦਿੱਲੀ, ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਮੱਧ ਪ੍ਰਦੇਸ਼, ਆਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਕਰਨਾਟਕ, ਤਾਮਿਲਨਾਡੂ, ਕੇਰਲ, ਅੰਡੇਮਾਨ-ਨਿਕੋਬਾਰ ਦੀਪ ਸਮੂਹ 'ਚ ਅਗਲੇ 3 ਦਿਨ ਭਾਰੀ ਮੀਂਹ ਪੈ ਸਕਦਾ ਹੈ।PunjabKesari


Related News