ਕਰੋੜਾਂ ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ! ਹੁਣ 15 ਰੁਪਏ ਦੀ ਨਹੀਂ ਇੰਨੇ ਦੀ ਮਿਲੇਗਾ ਪਾਣੀ ਦੀ ਬੋਤਲ

Saturday, Sep 20, 2025 - 05:28 PM (IST)

ਕਰੋੜਾਂ ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ! ਹੁਣ 15 ਰੁਪਏ ਦੀ ਨਹੀਂ ਇੰਨੇ ਦੀ ਮਿਲੇਗਾ ਪਾਣੀ ਦੀ ਬੋਤਲ

ਨੈਸ਼ਨਲ ਡੈਸਕ- 22 ਸਤੰਬਰ ਨੂੰ GST 2.0 ਲਾਗੂ ਹੋਣ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਪਲੇਟਫਾਰਮਾਂ ਅਤੇ ਟ੍ਰੇਨਾਂ ਵਿੱਚ ਉਪਲੱਬਧ ਰੇਲ ਨੀਰ ਦੀ ਕੀਮਤ ਘਟਾ ਦਿੱਤੀ ਹੈ। ਰੇਲ ਨੀਰ ਦੀ 1-ਲੀਟਰ ਬੋਤਲ, ਜਿਸਦੀ ਪਹਿਲਾਂ ਕੀਮਤ 15 ਰੁਪਏ ਸੀ, ਹੁਣ 14 ਰੁਪਏ ਹੋਵੇਗੀ। ਰੇਲ ਨੀਰ ਦੀ ਅੱਧੀ ਲੀਟਰ ਬੋਤਲ, ਜਿਸਦੀ ਪਹਿਲਾਂ ਕੀਮਤ 10 ਸੀ, ਦੀ ਕੀਮਤ ਹੁਣ 9 ਰੁਪਏ ਹੋਵੇਗੀ।

ਰੇਲ ਮੰਤਰਾਲਾ ਦੇ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਪੈਕ ਕੀਤੇ ਪੀਣ ਵਾਲੇ ਪਾਣੀ ਦੀ ਬੋਤਲ ਰੇਲ ਨੀਰ ਦੀ ਵੱਧ ਤੋਂ ਵੱਧ ਕੀਮਤ 1 ਲੀਟਰ 'ਤੇ 15 ਰੁਪਏ ਤੋਂ ਘਟਾ ਕੇ 14 ਰੁਪਏ ਅਤੇ 500 ਐੱਮ.ਐੱਲ. 'ਤੇ 10 ਰੁਪਏ ਤੋਂ ਘਟਾ ਕੇ 9 ਰੁਪਏ ਕਰ ਦਿੱਤੀ ਜਾਵੇਗਾ। ਘਟਾਈਆਂ ਗਈਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਇਹ ਨਵੀਆਂ ਕੀਮਤਾਂ ਰੇਲਵੇ ਅਹਾਤਿਆਂ ਅਤੇ ਟ੍ਰੇਨਾਂ ਵਿੱਚ ਵੇਚੀਆਂ ਜਾਣ ਵਾਲੀਆਂ ਹੋਰ ਬ੍ਰਾਂਡਾਂ ਦੀਆਂ ਪੈਕ ਕੀਤੀਆਂ ਪਾਣੀ ਦੀਆਂ ਬੋਤਲਾਂ 'ਤੇ ਵੀ ਲਾਗੂ ਹੋਣਗੀਆਂ।

22 ਤੋਂ ਲਾਗੂ ਹੋਣਗੀਆਂ GST ਦੀਆਂ ਨਵੀਆਂ ਦਰਾਂ 

ਦੇਸ਼ ਵਿੱਚ 22 ਸਤੰਬਰ ਤੋਂ ਨਵੀਆਂ GST ਦਰਾਂ ਲਾਗੂ ਕੀਤੀਆਂ ਜਾਣਗੀਆਂ। ਹੁਣ ਤੱਕ ਮੌਜੂਦਾ GST ਪ੍ਰਣਾਲੀ ਵਿੱਚ ਚਾਰ ਸਲੈਬ ਸਨ, ਜਿਨ੍ਹਾਂ ਵਿੱਚੋਂ 12% ਅਤੇ 28% ਸਲੈਬ ਖਤਮ ਕਰ ਦਿੱਤੇ ਗਏ ਹਨ। ਹੁਣ, ਸਿਰਫ਼ ਦੋ ਸਲੈਬ ਬਚੇ ਹਨ: 5% ਅਤੇ 18%। ਇਸਦਾ ਮਤਲਬ ਹੈ ਕਿ GST ਪਹਿਲਾਂ ਨਾਲੋਂ ਬਹੁਤ ਸਰਲ ਅਤੇ ਆਸਾਨ ਹੋ ਗਿਆ ਹੈ। ਸੈੱਸ ਵੀ ਖਤਮ ਕਰ ਦਿੱਤਾ ਗਿਆ ਹੈ। ਸਾਬਣ, ਟੁੱਥਪੇਸਟ ਅਤੇ ਬਰੈੱਡ ਵਰਗੀਆਂ ਜ਼ਰੂਰੀ ਘਰੇਲੂ ਵਸਤੂਆਂ 'ਤੇ ਟੈਕਸ ਘਟਾ ਕੇ 5% ਜਾਂ 0% ਕਰ ਦਿੱਤਾ ਗਿਆ ਹੈ। ਜੀਵਨ ਰੱਖਿਅਕ ਦਵਾਈਆਂ 'ਤੇ ਟੈਕਸ 12% ਤੋਂ ਘਟਾ ਕੇ 0% ਜਾਂ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਇਲਾਜ ਸਸਤਾ ਹੋ ਗਿਆ ਹੈ।

ਕੌਣ ਬਣਾਉਂਦਾ ਹੈ ਰੇਲ ਨੀਰ

ਹਾਲ ਹੀ ਵਿੱਚ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਆਪਣੇ ਸਭ ਤੋਂ ਵੱਡੇ ਰੇਲ ਨੀਰ ਪਲਾਂਟ ਦੀ ਉਤਪਾਦਨ ਸਮਰੱਥਾ ਨੂੰ ਲਗਭਗ ਦੁੱਗਣਾ ਕਰਨ ਜਾ ਰਿਹਾ ਹੈ। ਇਹ ਪਲਾਂਟ ਪੱਛਮੀ ਖੇਤਰ ਵਿੱਚ ਮਹਾਰਾਸ਼ਟਰ ਦੇ ਅੰਬਰਨਾਥ ਵਿੱਚ ਸਥਿਤ ਹੈ ਅਤੇ ਮੁੰਬਈ ਦੇ ਸਥਾਨਕ ਯਾਤਰੀਆਂ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਗੁਜਰਾਤ ਦੇ ਆਲੇ-ਦੁਆਲੇ ਦੇ ਰੇਲ ਯਾਤਰੀਆਂ ਨੂੰ ਪੈਕ ਕੀਤੇ ਪਾਣੀ (ਰੇਲ ਨੀਰ) ਦੀ ਸਪਲਾਈ ਕਰਦਾ ਹੈ। ਇਸ ਵੇਲੇ ਇਹ ਪਲਾਂਟ ਰੋਜ਼ਾਨਾ ਲਗਭਗ 1.74 ਲੱਖ ਲੀਟਰ ਪਾਣੀ ਪੈਕ ਕਰਦਾ ਹੈ।


author

Rakesh

Content Editor

Related News