ਰੇਲਵੇ 'ਚ ਨੌਕਰੀ ਦਾ ਬਿਹਤਰੀਨ ਮੌਕਾ, ਸਟੇਸ਼ਨ ਮਾਸਟਰ ਸਮੇਤ ਕਈ ਅਹੁਦਿਆਂ 'ਤੇ ਨਿਕਲੀ ਭਰਤੀ

Tuesday, Sep 03, 2024 - 09:43 AM (IST)

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦਾ ਸੁਫ਼ਨਾ ਹੈ ਤਾਂ ਤੁਹਾਡੀ ਲਈ ਚੰਗੀ ਖ਼ਬਰ ਹੈ। ਕੋਂਕਣ ਰੇਲਵੇ ਵਲੋਂ ਕਈ ਅਹੁਦਿਆਂ 'ਤੇ ਭਰਤੀ ਕੱਢੀ ਗਈ ਹੈ। ਯੋਗ ਅਤੇ ਇੱਛੁਕ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ http://konkanrailway.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 6 ਅਕਤੂਬਰ 2024 ਤੈਅ ਕੀਤੀ ਗਈ ਹੈ।

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਜ਼ਰੀਏ ਕੁੱਲ 190 ਅਹੁਦੇ ਭਰੇ ਜਾਣਗੇ। ਇਹ ਭਰਤੀ ਮੁਹਿੰਮ ਕੋਂਕਣ ਰੇਲਵੇ ਵਿਚ ਇੰਜੀਨੀਅਰ, ਤਕਨਾਲੋਜੀ, ਸਟੇਸ਼ਨ ਮਾਸਟਰ ਸਮੇਤ ਹੋਰ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। 

ਮਹੱਤਵਪੂਰਨ ਤਾਰੀਖ਼ਾਂ

ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਤਾਰੀਖ਼- 16 ਅਗਸਤ 2024
ਭਰਤੀ ਲਈ ਰਜਿਸਟ੍ਰੇਸ਼ਨ ਪ੍ਰੋਸੈੱਸ ਸ਼ੁਰੂ ਹੋਣ ਦੀ ਤਾਰੀਖ਼- 16 ਸਤੰਬਰ 2024
ਮੁਹਿੰਮ ਲਈ ਰਜਿਸਟ੍ਰੇਸ਼ਨ ਕਰਨ ਦੀ ਆਖ਼ਰੀ ਤਾਰੀਖ਼- 6 ਅਕਤੂਬਰ 2024

ਵਿੱਦਿਅਕ ਯੋਗਤਾ

ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਮੁਹਿੰਮ ਜ਼ਰੀਏ ਉਮੀਦਵਾਰ ਨੂੰ ਅਹੁਦੇ ਮੁਤਾਬਕ 10ਵੀਂ ਪਾਸ ਅਤੇ ITI ਸਬੰਧਤ ਖੇਤਰ ਵਿਚ ਇੰਜੀਨੀਅਰਿੰਗ ਡਿਗਰੀ-ਡਿਪਲੋਮਾ/ਗਰੈਜੂਏਸ਼ਨ ਆਦਿ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਲੈ ਕੇ 36 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।

ਅਰਜ਼ੀ ਫ਼ੀਸ

ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 850 ਰੁਪਏ ਫੀਸ ਦੇਣੀ ਹੋਵੇਗੀ। ਜਦਕਿ SC/ST ਐਕਸ-ਸਰਵਿਸਮੈਨ ਅਤੇ ਮਹਿਲਾ ਉਮੀਦਵਾਰਾਂ ਨੂੰ ਫ਼ੀਸ ਦੇ ਭੁਗਤਾਨ ਵਿਚ ਛੋਟ ਦਿੱਤੀ ਗਈ ਹੈ।

ਕਿਵੇਂ ਕਰਨ ਸਕਦੇ ਹਾਂ ਅਪਲਾਈ

-ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ konkanrailway.com 'ਤੇ ਜਾਣਾ ਹੋਵੇਗਾ।
-ਇਸ ਤੋਂ ਬਾਅਦ ਉਮੀਦਵਾਰ ਹੋਮਪੇਜ਼ 'ਤੇ ਸਬੰਧਤ ਲਿੰਕ 'ਤੇ ਕਲਿੱਕ ਕਰ ਕੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
-ਰਜਿਸਟ੍ਰੇਸ਼ਨ ਹੋ ਜਾਣ ਮਗਰੋਂ ਉਮੀਦਵਾਰ ਮੰਗੀ ਗਈ ਸਾਰੀ ਡਿਟੇਲ ਦਰਜ ਕਰਨ।
-ਫਿਰ ਉਮੀਦਵਾਰ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨ।
-ਹੁਣ ਉਮੀਦਵਾਰਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
-ਇਸ ਤੋਂ ਬਾਅਦ ਉਮੀਦਵਾਰ ਸਬਮਿਟ ਬਟਨ 'ਤੇ ਕਲਿੱਕ ਕਰਨ।
-ਫਿਰ ਉਮੀਦਵਾਰ ਅਰਜ਼ੀ ਪੱਤਰ ਨੂੰ ਡਾਊਨਡੋਨ ਕਰ ਲੈਣ।
-ਅਖ਼ੀਰ ਵਿਚ ਉਮੀਦਵਾਰ ਅਰਜ਼ੀ ਪੱਤਰ ਦਾ ਪ੍ਰਿੰਟ ਕੱਢ ਕੇ ਆਪਣੇ ਕੋਲ ਰੱਖਣ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


 


Tanu

Content Editor

Related News