ਰੇਲਵੇ ਵਿਭਾਗ 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਕਿਤੇ ਤੁਸੀਂ ਨਾ ਖੁੰਝ ਜਾਇਓ
Thursday, Nov 28, 2024 - 09:44 AM (IST)
ਨਵੀਂ ਦਿੱਲੀ- ਰੇਲਵੇ 'ਚ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰੇਲਵੇ ਨੇ 5 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਨਵੀਆਂ ਭਰਤੀਆਂ ਕੱਢੀਆਂ ਹਨ। ਉੱਤਰ-ਪੂਰਬੀ ਫਰੰਟੀਅਰ ਰੇਲਵੇ (NFR) ਨੇ ਅਪ੍ਰੈਂਟਿਸ ਦੇ ਅਹੁਦੇ ਲਈ ਖਾਲੀ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਰਜ਼ੀ ਦੀ ਪ੍ਰਕਿਰਿਆ ਵੀ 4 ਨਵੰਬਰ 2024 ਤੋਂ ਸ਼ੁਰੂ ਹੋ ਗਈ ਹੈ। ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 3 ਦਸੰਬਰ 2024 ਹੈ। ਉਮੀਦਵਾਰ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਭਰਤੀ ਦੇ ਵੇਰਵੇ
ਰੇਲਵੇ ਭਰਤੀ ਸੈੱਲ ਦੀ ਇਹ ਅਸਾਮੀ ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੀਆਂ ਵੱਖ-ਵੱਖ ਇਕਾਈਆਂ ਅਤੇ ਡਵੀਜ਼ਨਾਂ ਲਈ ਹੈ। ਜਿਸ ਵਿਚ ਪਲੰਬਰ, ਤਰਖਾਣ, ਵੈਲਡਰ, ਗੈਸ ਕਟਰ, ਫਿਟਰ, ਮਕੈਨਿਕ, ਇਲੈਕਟ੍ਰੀਸ਼ੀਅਨ, ਪਾਈਪ ਫਿਟਰ ਸਮੇਤ ਕਈ ਅਸਾਮੀਆਂ ਖਾਲੀ ਹਨ।
ਯੋਗਤਾ
ਰੇਲਵੇ ਦੀ ਇਸ ਅਸਾਮੀ ਲਈ ਉਮੀਦਵਾਰਾਂ ਦਾ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕਿਸੇ ਕੋਲ ਸਬੰਧਤ ਟਰੇਡ ਵਿਚ ITI ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ। ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਪੈਥੋਲੋਜੀ ਅਤੇ ਰੇਡੀਓਲੋਜੀ ਲਈ 12ਵੀਂ ਪਾਸ ਯੋਗਤਾ ਮੰਗੀ ਗਈ ਹੈ।
ਉਮਰ ਹੱਦ
ਰੇਲਵੇ ਦੀ ਇਸ ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 3 ਦਸੰਬਰ 2024 ਨੂੰ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।
ਚੋਣ ਪ੍ਰਕਿਰਿਆ
ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਜ਼ੀਫ਼ਾ
ਚੁਣੇ ਗਏ ਉਮੀਦਵਾਰਾਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਵਜ਼ੀਫ਼ਾ ਦਿੱਤਾ ਜਾਵੇਗਾ।
ਅਰਜ਼ੀ ਦੀ ਫੀਸ
ਆਮ ਅਤੇ ਓ. ਬੀ. ਸੀ. ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਦੇ ਦੌਰਾਨ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ SC, ST ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।