ਆਜ਼ਾਦੀ ਦਿਵਸ ਸਮਾਰੋਹ ਦੌਰਾਨ ਰਾਹੁਲ ਗਾਂਧੀ ਦੀ ਸੀਟ ''ਤੇ ਮਚਿਆ ਬਵਾਲ, 5ਵੀਂ ਕਤਾਰ ''ਚ ਪਿਆ ਬੈਠਣਾ
Friday, Aug 16, 2024 - 04:26 AM (IST)
ਨੈਸ਼ਨਲ ਡੈਸਕ- 15 ਅਗਸਤ ਨੂੰ ਪੂਰੇ ਦੇਸ਼ ਤੇ ਦੁਨੀਆ ਭਰ 'ਚ ਭਾਰਤ ਦਾ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਦੇਸ਼ ਦੇ ਹਰੇਕ ਸੂਬੇ ਦੇ ਹਰੇਕ ਜ਼ਿਲ੍ਹੇ 'ਚ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ ਗਿਆ ਤੇ ਆਜ਼ਾਦੀ ਦੀ ਜੰਗ ਦੌਰਾਨ ਆਪਣੀ ਜਾਨ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸੇ ਦੌਰਾਨ ਲਾਲ ਕਿਲ੍ਹੇ ਵਿਖੇ ਕਰਵਾਏ ਗਏ ਆਜ਼ਾਦੀ ਸਮਾਰੋਹ ਦੌਰਾਨ ਇਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਦਰਅਸਲ ਲਾਲ ਕਿਲ੍ਹੇ 'ਤੇ ਮਨਾਏ ਜਾਂਦੇ ਆਜ਼ਾਦੀ ਦਿਵਸ ਦੇ ਸਮਾਰੋਹ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸੀਟ ਆਖ਼ਰੀ ਕਤਾਰਾਂ 'ਚ ਲਗਾਈ ਗਈ ਸੀ, ਜਦਕਿ ਵਿਰੋਧੀ ਧਿਰ ਦੇ ਨੇਤਾ ਦੀ ਸੀਟ ਪਹਿਲੀ ਜਾਂ ਦੂਜੀ ਕਤਾਰ 'ਚ ਹੋਣੀ ਚਾਹੀਦੀ ਹੈ, ਕਿਉਂਕਿ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਇਕ ਕੈਬਨਿਟ ਮੰਤਰੀ ਦੇ ਬਰਾਬਰ ਹੁੰਦਾ ਹੈ।
ਇਸ ਬਾਰੇ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਸੀਟ ਬਦਲਣ ਬਾਰੇ ਕਿਸੇ ਨੂੰ ਨਹੀਂ ਕਿਹਾ। ਉਨ੍ਹਾਂ ਨੂੰ ਇਹ ਸੀਟ ਅਲਾਟ ਕੀਤੀ ਗਈ ਸੀ, ਜਿਸ ਕਾਰਨ ਉਹ ਬਿਨਾਂ ਕਿਸੇ ਸਵਾਲ-ਜਵਾਬ ਦੇ ਉੱਥੇ ਬੈਠ ਗਏ। ਉਨ੍ਹਾਂ ਦੇ ਨਾਲ ਓਲੰਪਿਕ ਖਿਡਾਰੀਆਂ ਦੀਆਂ ਸੀਟਾਂ ਲਗਾਈਆਂ ਗਈਆਂ ਸਨ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਸੀਟ ਵੀ 5ਵੀਂ ਕਤਾਰ 'ਚ ਲਗਾਈ ਗਈ ਸੀ।
ਜ਼ਿਕਰਯੋਗ ਹੈ ਕਿ ਅਟਲ ਵਿਹਾਰੀ ਸਮੇਂ ਦੀ ਭਾਜਪਾ ਸਰਕਾਰ 'ਚ ਉਸ ਸਮੇਂ ਦੀ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਨੂੰ ਹਮੇਸ਼ਾ ਪਹਿਲੀ ਕਤਾਰ 'ਚ ਬਿਠਾਇਆ ਜਾਂਦਾ ਸੀ। ਆਜ਼ਾਦੀ ਦਿਹਾੜੇ ਦੀਆਂ ਸਾਰੀਆਂ ਸੀਟਾਂ ਰੱਖਿਆ ਮੰਤਰਾਲੇ ਵੱਲੋਂ ਅਲਾਟ ਕੀਤੀਆਂ ਜਾਂਦੀਆਂ ਹਨ। ਇਸ ਦੌਰਾਨ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਤੂਲ ਫੜ ਗਿਆ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਹਿਲੀਆਂ ਕਤਾਰਾਂ ਦੀਆਂ ਸੀਟਾਂ ਓਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਅਲਾਟ ਕੀਤੀਆਂ ਗਈਆਂ ਸਨ, ਜਿਸ ਕਾਰਨ ਰਾਹੁਲ ਗਾਂਧੀ ਦੀ ਸੀਟ ਪਿੱਛੇ ਕਰਨੀ ਪਈ।
ਇਹ ਵੀ ਪੜ੍ਹੋ- 'Silver Dream' ਟੁੱਟਣ ਤੋਂ ਬਾਅਦ ਵਿਨੇਸ਼ ਦੀ ਭਾਵੁਕ ਪੋਸਟ- 'ਸਾਡੀ ਵਾਰੀ ਤਾਂ ਲੱਗਦੈ ਰੱਬ ਸੁੱਤਾ ਹੀ ਰਹਿ ਗਿਆ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e