ਰਾਹੁਲ ਨੇ ਕਿਸਾਨਾਂ ਨੂੰ ਦੱਸਿਆ ਸੱਤਿਆਗ੍ਰਹੀ, ਬੋਲੇ- ਉਹ ਮੋਦੀ-ਮਿੱਤਰ ਤੋਂ ਆਪਣਾ ਅਧਿਕਾਰ ਲੈ ਕੇ ਰਹਿਣਗੇ
Sunday, Jan 03, 2021 - 02:37 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੀ ਤੁਲਨਾ ਅੰਗਰੇਜ਼ਾਂ ਦੇ ਸ਼ਾਸਨ 'ਚ ਹੋਏ ਚੰਪਾਰਨ ਅੰਦੋਲਨ ਨਾਲ ਕੀਤੀ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਅੰਦੋਲਨ 'ਚ ਹਿੱਸਾ ਲੈ ਰਿਹਾ ਹਰੇਕ ਕਿਸਾਨ ਅਤੇ ਮਜ਼ਦੂਰ ਸੱਤਿਆਗ੍ਰਹਿ ਹੈ, ਜੋ ਆਪਣਾ ਅਧਿਕਾਰ ਲੈ ਕੇ ਹੀ ਰਹੇਗਾ।
ਰਾਹੁਲ ਨੇ ਟਵੀਟ ਕਰ ਕੇ ਲਿਖਿਆ ਕਿ ਦੇਸ਼ ਇਕ ਵਾਰ ਫਿਰ ਚੰਪਾਰਨ ਵਰਗੀ ਤ੍ਰਾਸਦੀ ਝੱਲਣ ਜਾ ਰਿਹਾ ਹੈ। ਉਦੋਂ ਅੰਗਰੇਜ਼ 'ਕੰਪਨੀ ਬਹਾਦਰ' ਸੀ, ਹੁਣ ਮੋਦੀ-ਮਿੱਤਰ 'ਕੰਪਨੀ ਬਹਾਦਰ' ਹੈ। ਪਰ ਅੰਦੋਲਨ 'ਚ ਹਿੱਸਾ ਲੈ ਰਿਹਾ ਹਰ ਇਕ ਕਿਸਾਨ-ਮਜ਼ਦੂਰ ਸੱਤਿਆਗ੍ਰਹੀ ਹੈ, ਜੋ ਆਪਣਾ ਅਧਿਕਾਰ ਲੈ ਕੇ ਹੀ ਰਹੇਗਾ। ਦਰਅਸਲ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇਸ ਨਾਲ ਖੇਤੀ ਅਤੇ ਕਿਸਾਨਾਂ 'ਤੇ ਪ੍ਰਤੀਕੂਲ ਅਸਰ ਪਵੇਗਾ।
ਦੱਸਣਯੋਗ ਹੈ ਕਿ ਮਹਾਤਮਾ ਗਾਂਧੀ ਨੇ 1917 'ਚ ਚੰਪਾਰਨ ਸੱਤਿਗ੍ਰਹਿ ਦੀ ਅਗਵਾਈ ਕੀਤੀ ਸੀ ਅਤੇ ਇਸ ਨੂੰ ਭਾਰਤ ਦਾ ਸੁਤੰਤਰਤਾ ਸੰਗ੍ਰਾਮ 'ਚ ਇਤਿਹਾਸਕ ਅੰਦੋਲਨ ਮੰਨਿਆ ਜਾਂਦਾ ਹੈ। ਕਿਸਾਨਾਂ ਨੇ ਬ੍ਰਿਟਿਸ਼ ਸ਼ਾਸਨਕਾਲ 'ਚ ਨੀਲ ਦੀ ਖੇਤੀ ਕਰਨ ਸੰਬੰਧੀ ਆਦੇਸ਼ ਅਤੇ ਇਸ ਲਈ ਘੱਟ ਭੁਗਤਾਨ ਦੇ ਵਿਰੋਧ 'ਚ ਬਿਹਾਰ ਦੇ ਚੰਪਾਰਨ 'ਚ ਇਹ ਅੰਦੋਲਨ ਕੀਤਾ ਸੀ।
ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ