ਬਿਹਾਰ ਤੋਂ ਸ਼ੁਰੂ ਹੋਏ ''ਵੋਟਰ ਅਧਿਕਾਰ ਯਾਤਰਾ'' ਨੂੰ ਲੈ ਕੇ ਰਾਹੁਲ ਗਾਂਧੀ ਦਾ ਵੱਡਾ ਬਿਆਨ
Saturday, Aug 30, 2025 - 03:22 PM (IST)

ਭੋਜਪੁਰ (ਬਿਹਾਰ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਬਿਹਾਰ ਤੋਂ 'ਵੋਟਰ ਅਧਿਕਾਰ ਯਾਤਰਾ' ਦੇ ਰੂਪ ਵਿੱਚ ਇੱਕ ਕ੍ਰਾਂਤੀ ਸ਼ੁਰੂ ਹੋ ਗਈ ਹੈ, ਜੋ ਕਿ ਪੂਰੇ ਦੇਸ਼ ਵਿੱਚ ਫੈਲਣ ਵਾਲੀ ਹੈ। ਰਾਹੁਲ ਗਾਂਧੀ ਨੇ ਆਪਣੀ 'ਵੋਟਰ ਅਧਿਕਾਰ ਯਾਤਰਾ' ਦੌਰਾਨ ਭੋਜਪੁਰ ਵਿੱਚ ਇੱਕ ਇਕੱਠ ਵਿੱਚ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ "ਬਿਹਾਰ ਦੀਆਂ ਚੋਣਾਂ ਚੋਰੀ ਕਰਨ" ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ - ਕਿਸੇ ਹੋਰ ਜਾਤੀ ਦੇ ਮੁੰਡੇ ਨੂੰ ਪਿਆਰ ਕਰਦੀ ਸੀ ਧੀ, ਪਿਓ ਨੇ ਪਹਿਲਾਂ ਕੀਤਾ ਕਤਲ ਤੇ ਫਿਰ...
ਉਹਨਾਂ ਨੇ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਬਿਹਾਰ ਵਿਚ ਕਰੋੜਾਂ ਨੌਜਵਾਨਾਂ ਨੇ ਆਪਣੀ ਤਾਕਤ ਲਗਾਈ ਹੈ। ਬਿਹਾਰ ਤੋਂ ਹੀ ਕ੍ਰਾਂਤੀ ਸ਼ੁਰੂ ਹੁੰਦੀ ਹੈ। ਉਹਨਾਂ ਕਿਹਾ ਕਿ ਤੁਸੀਂ ਦਿਖਾਇਆ ਹੈ ਕਿ ਇਹ ਕ੍ਰਾਂਤੀ, ਵੋਟਰ ਅਧਿਕਾਰ ਯਾਤਰਾ, ਬਿਹਾਰ ਤੋਂ ਸ਼ੁਰੂ ਹੋਈ ਸੀ ਅਤੇ ਇਹ ਪੂਰੇ ਦੇਸ਼ ਵਿੱਚ ਫੈਲਣ ਵਾਲੀ ਹੈ। ਉਨ੍ਹਾਂ ਕਿਹਾ, "ਇਹ ਚੋਰੀ ਸਿਰਫ਼ ਤੁਹਾਡੀ ਵੋਟ ਦੀ ਨਹੀਂ ਹੈ, ਸਗੋਂ ਇਹ ਤੁਹਾਡੇ ਅਧਿਕਾਰਾਂ ਦੀ ਚੋਰੀ ਹੈ ਅਤੇ ਤੁਹਾਡੇ ਭਵਿੱਖ ਦੀ ਚੋਰੀ ਹੈ।"
ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ, ਭਾਜਪਾ ਅਤੇ ਆਰਐਸਐਸ "ਅਡਾਨੀ ਅਤੇ ਅੰਬਾਨੀ ਦੀ ਸਰਕਾਰ ਚਲਾਉਂਦੇ ਹਨ।" ਇਸੇ ਲਈ ਉਹ ਚਾਹੁੰਦੇ ਹਨ ਕਿ ਇਸ ਦੇਸ਼ ਵਿੱਚ ਗਰੀਬਾਂ ਦੀ ਆਵਾਜ਼ ਨਾ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਦਬਾਇਆ ਜਾਵੇ। ਉਨ੍ਹਾਂ ਕਿਹਾ, "ਅਸੀਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਗਰੀਬ ਨੌਜਵਾਨਾਂ ਦੀ ਆਵਾਜ਼ ਦੇਸ਼ ਭਰ ਵਿੱਚ ਗੂੰਜੇਗੀ ਅਤੇ ਅਸੀਂ ਬਿਹਾਰ ਵਿੱਚ ਇੱਕ ਵੀ ਵੋਟ ਚੋਰੀ ਨਹੀਂ ਹੋਣ ਦੇਵਾਂਗੇ।" ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਨੂੰ ਬਿਹਾਰ ਚੋਣਾਂ ਚੋਰੀ ਨਹੀਂ ਕਰਨ ਦੇਵਾਂਗੇ।"
ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।