ਅਜਬ-ਗਜ਼ਬ: 4000 Pound ’ਚ ਖਰੀਦਿਆ ਕੁੱਤੇ ਦਾ ‘ਪਪੀ’, ਅਸਲੀਅਤ ਪਤਾ ਲੱਗਣ ''ਤੇ ਉੱਡੇ ਹੋਸ਼
Wednesday, Jun 14, 2023 - 12:38 AM (IST)

ਨਵੀਂ ਦਿੱਲੀ (ਇੰਟ.)- ਸੋਸ਼ਲ ਮੀਡੀਆ ’ਤੇ ਇਕ ਔਰਤ ਨੇ ਸ਼ੇਅਰ ਕੀਤਾ ਕਿ ਕਿਵੇਂ ਇਕ ਬ੍ਰੀਡਰ ਨੇ ਉਸ ਨੂੰ ਧੋਖਾ ਦਿੱਤਾ ਹੈ। ਇਸ ਔਰਤ ਨੇ ‘ਪੋਮੇਰੇਨੀਅਨ’ ਸਮਝ ਕੇ 4000 ਪੌਂਡ ’ਚ ਇਕ ਕਤੂਰਾ ਖਰੀਦਿਆ। ਉਹ ਉਸ ਨੂੰ ਘਰ ਲੈ ਆਈ। ਆਮ ਕੁੱਤਿਆਂ ਵਾਂਗ ਉਹ ‘ਕ੍ਰਿਪਟੋ’ ਨੂੰ ਖਾਣਾ ਖੁਆਉਂਦੀ ਪਰ ਸਮੇਂ ਦੇ ਨਾਲ ਉਸ ਨੂੰ ਕੁਝ ਗੜਬੜ ਦਾ ਅਹਿਸਾਸ ਹੋਇਆ। ਉਸ ਦੇ ਕੁੱਤੇ ਦਾ ਕੱਦ ਵਧਣਾ ਬੰਦ ਹੀ ਨਹੀਂ ਹੋ ਰਿਹਾ ਸੀ। ਉਸ ਦਾ ਕੱਦ ਦੱਸੀ ਹੋਈ ਨਸਲ ਤੋਂ ਕਾਫ਼ੀ ਵੱਡਾ ਹੁੰਦਾ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - NEET 2023 ਦੇ ਨਤੀਜੇ ਦਾ ਹੋਇਆ ਐਲਾਨ, 99.99 ਪਰਸੈਂਟਾਈਲ ਨਾਲ ਮੋਹਰੀ ਰਹੇ 2 ਵਿਦਿਆਰਥੀ
ਅਜਿਹੇ ’ਚ ਔਰਤ ਨੂੰ ਸ਼ੱਕ ਹੋਇਆ ਕਿ ਉਸ ਨੂੰ ਗਲਤ ਨਸਲ ਦਾ ਕੁੱਤਾ ਦੇ ਦਿੱਤਾ ਗਿਆ ਹੈ ਪਰ ਜਦੋਂ ਸੱਚਾਈ ਉਸ ਦੇ ਸਾਹਮਣੇ ਆਈ ਤਾਂ ਉਸ ਦੇ ਹੋਸ਼ ਉੱਡ ਗਏ। ‘ਕ੍ਰਿਪਟੋ’ ਅਸਲ ਵਿਚ ਬਘਿਆੜ ਦਾ ਬੱਚਾ ਸੀ।
ਇਹ ਖ਼ਬਰ ਵੀ ਪੜ੍ਹੋ - 6 ਜੁਲਾਈ ਨੂੰ ਹੋਵੇਗੀ WFI ਦੀ ਚੋਣ, ਉਸੇ ਦਿਨ ਐਲਾਨੇ ਜਾਣਗੇ ਨਤੀਜੇ
ਸ਼ਾਨੋਨ ਨੇ ਆਪਣੇ ਯੂ-ਟਿਊਬ ਚੈਨਲ ’ਤੇ ਇਸ ਘਟਨਾ ਨੂੰ ਸ਼ੇਅਰ ਕੀਤਾ। ਉਸ ਨੇ ਉੱਥੇ ਖੂਬ ਭੜਾਸ ਵੀ ਕੱਢੀ। ਉਸ ਨੇ ਕਿਹਾ ਕਿ ‘ਕ੍ਰਿਪਟੋ’ ਵਾਕਈ ਮਾਸੂਮ ਦਿਸਦਾ ਹੈ ਪਰ ਉਹ ਅਜਿਹੇ ਖ਼ਤਰਨਾਕ ਜਾਨਵਰ ਨੂੰ ਘਰ ’ਚ ਨਹੀਂ ਰੱਖ ਸਕਦੀ। ਬ੍ਰੀਡਰ ਨੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਜੋ ਨਸਲ ਦੱਸੀ ਉਹ ਤਾਂ ‘ਪਪੀ’ ਨਹੀਂ ਨਿਕਲਿਆ ਪਰ ਬਘਿਆੜ ਨਿਕਲੇਗਾ, ਇਸ ਦੀ ਤਾਂ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।