ਪੰਜਾਬ ਦੇ ਨੌਜਵਾਨਾਂ ਨੇ ਉੱਤਰਾਖੰਡ ''ਚ ਕਰ ''ਤਾ ਵੱਡਾ ਕਾਂਡ! ਸਾਥੀ ਦੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ

Tuesday, Sep 17, 2024 - 09:16 AM (IST)

ਪੰਜਾਬ ਦੇ ਨੌਜਵਾਨਾਂ ਨੇ ਉੱਤਰਾਖੰਡ ''ਚ ਕਰ ''ਤਾ ਵੱਡਾ ਕਾਂਡ! ਸਾਥੀ ਦੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ

ਦੇਹਰਾਦੂਨ (ਨਵੋਦਿਆ ਟਾਈਮਜ਼ ): ਹਰਿਦੁਆਰ ਸਥਿਤ ਬਾਲਾਜੀ ਜਵੈਲਰਜ਼ ਦੇ ਸ਼ੋਅਰੂਮ ’ਚ ਲੁੱਟ ਦੇ ਮਾਮਲੇ ’ਚ ਪੁਲਸ ਨੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਬਦਮਾਸ਼ਾਂ ਕੋਲੋਂ ਲਗਭਗ 50 ਲੱਖ ਰੁਪਏ ਦੇ ਗਹਿਣੇ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾ ਸਾਥੀ ਬਦਮਾਸ਼ ਐਤਵਾਰ ਦੇਰ ਰਾਤ ਪੁਲਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਸੀ। ਫਰਾਰ ਬਦਮਾਸ਼ਾਂ ਦੀ ਭਾਲ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਬਿੱਲ ਪਾਸ; ਰਾਜਪਾਲ ਕਟਾਰੀਆ ਨੇ ਪਹਿਲੇ ਬਿੱਲ 'ਤੇ ਲਾਈ ਮੋਹਰ

ਡੀ.ਜੀ.ਪੀ. ਨੇ ਸਪੱਸ਼ਟ ਕਿਹਾ ਕਿ ਉੱਤਰਾਖੰਡ ’ਚ ਬੰਦੂਕ ਦੇ ਜ਼ੋਰ ’ਤੇ ਜੋ ਵੀ ਅਪਰਾਧ ਕਰੇਗਾ, ਉਸ ਦਾ ਜਵਾਬ ਗੋਲ਼ੀ ਨਾਲ ਦਿੱਤਾ ਜਾਵੇਗਾ। ਉਨ੍ਹਾਂ ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ। ਸੋਮਵਾਰ ਨੂੰ ਪੁਲਸ ਹੈੱਡਕੁਆਰਟਰ ’ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡੀ.ਪੀ.ਜੀ. ਅਭਿਨਵ ਕੁਮਾਰ ਨੇ ਦੱਸਿਆ ਕਿ ਹਾਲ ਹੀ ’ਚ ਹਰਿਦੁਆਰ ਸਥਿਤ ਬਾਲਾਜੀ ਜਵੈਲਰਜ਼ ਦੇ ਸ਼ੋਅਰੂਮ ’ਚ ਲੁੱਟ ਦੀ ਵਾਰਦਾਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਲਾਡੋਵਾਲ ਟੋਲ ਪਲਾਜ਼ਾ ਫ਼ਰੀ ਹੋਣ ਦੇ ਐਲਾਨ ਨਾਲ ਜੁੜੀ ਵੱਡੀ ਅਪਡੇਟ

ਇਸ ਮਾਮਲੇ ’ਚ ਪੁਲਸ ਨੇ ਬਦਮਾਸ਼ਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਸ ਨੇ ਐਤਵਾਰ ਰਾਤ ਨੂੰ ਇਕ ਮੁਕਾਬਲੇ ਵਿਚ ਇਕ ਬਦਮਾਸ਼ ਨੂੰ ਮਾਰ ਮੁਕਾਇਆ। ਇਸ ਤੋਂ ਬਾਅਦ ਸੋਮਵਾਰ ਬਾਅਦ ਦੁਪਹਿਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਦੋ ਬਦਮਾਸ਼ਾਂ ਗੁਰਦੀਪ ਸਿੰਘ ਉਰਫ ਮੋਨੀ ਪੁੱਤਰ ਬੂਟਾ ਸਿੰਘ ਅਤੇ ਜੈਦੀਪ ਸਿੰਘ ਉਰਫ ਮਾਨਾ ਪੁੱਤਰ ਧਰਮਿੰਦਰ ਸਿੰਘ ਉਰਫ ਰਾਜੂ ਦੋਵੇਂ ਵਾਸੀ ਮੂਸਾ ਸਾਹਿਬ, ਬੂੜਾ ਗੁੱਜਰ ਰੋਡ, ਮਹਿਮਾ ਸਿੰਘ ਬਸਤੀ, ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਨੂੰ ਗ੍ਰਿਫ਼ਤਾਰ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News