ਵੀ.ਸੀ. ਐੱਮ. ਜਗਦੀਸ਼ ਕੁਮਾਰ ਦੀ ਬਰਖਾਸਤਗੀ ਤਕ ਚੱਲੇਗਾ ਅੰਦੋਲਨ : ਆਇਸ਼ੀ ਘੋਸ਼

Thursday, Jan 09, 2020 - 08:41 PM (IST)

ਵੀ.ਸੀ. ਐੱਮ. ਜਗਦੀਸ਼ ਕੁਮਾਰ ਦੀ ਬਰਖਾਸਤਗੀ ਤਕ ਚੱਲੇਗਾ ਅੰਦੋਲਨ : ਆਇਸ਼ੀ ਘੋਸ਼

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹਿੰਸਾ ਖਿਲਾਫ ਵੀਰਵਾਰ ਨੂੰ ਵੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਇਸ ਸਬੰਧ 'ਚ ਕਾਂਗਰਸ ਦੀ ਜਾਂਚ ਕਮੇਟੀ ਨੇ ਦੌਰਾ ਕੀਤਾ ਸੀ ਅਤੇ ਆਪਣੀ ਰਿਪੋਰਟ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ। ਕਾਂਗਰਸ ਨੇ ਵੀ.ਸੀ. ਐੱਮ. ਜਗਦੀਸ਼ ਕੁਮਾਰ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ ਅਤੇ ਹੁਣ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਕਿ ਵੀ.ਸੀ. ਐਮ. ਜਗਦੀਸ਼ ਕੁਮਾਰ ਦੀ ਬਰਖਾਸਤਗੀ ਤਕ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਸਕੱਤਰ ਅਮਿਤ ਖੈਰ ਨੇ ਕਿਹਾ ਕਿ ਵੀ.ਸੀ ਦੇ ਅਸਤੀਫੇ ਦੀ ਮੰਗ ਸਮੱਸਿਆ ਦਾ ਹੱਲ ਨਹੀਂ ਹੈ।

ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਨਾਰਥ ਅਤੇ ਸਾਊਥ ਬਲਾਕ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਜੇ.ਐੱਨ.ਯੂ. ਵੀ.ਸੀ. ਦੀ ਬਰਖਾਸਤਗੀ ਦੇ ਸਿਲਸਿਲੇ 'ਚ ਵਿਦਿਆਰਥੀ ਰਾਸ਼ਟਰਪਤੀ ਭਵਨ ਵੱਲ ਮਾਰਚ ਕਰ ਰਹੇ ਹਨ। ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵੀ.ਸੀ. ਦੀ ਨੱਕ ਦੇ ਹੇਠਾਂ ਕੈਂਪਸ 'ਚ ਗੁੰਡਾਗਰਦੀ ਹੋਈ ਉਹ ਉਨ੍ਹਾਂ ਦੀ ਸਮਰੱਥਾ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।

 


author

Inder Prajapati

Content Editor

Related News