ਹੋਟਲ ''ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ; ਪੁਲਸ ਨੇ ਕੀਤਾ ਪਰਦਾਫਾਸ਼, ਮਹਿਲਾ ਦਲਾਲ ਸਮੇਤ ਦੋ ਗ੍ਰਿਫ਼ਤਾਰ

Wednesday, Aug 28, 2024 - 05:07 PM (IST)

ਹੋਟਲ ''ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ; ਪੁਲਸ ਨੇ ਕੀਤਾ ਪਰਦਾਫਾਸ਼, ਮਹਿਲਾ ਦਲਾਲ ਸਮੇਤ ਦੋ ਗ੍ਰਿਫ਼ਤਾਰ

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ 'ਚ ਇਕ ਹੋਟਲ 'ਚ ਪੁਲਸ ਨੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬ ਦੀ ਮਹਿਲਾ ਦਲਾਲ ਸਮੇਤ ਹੋਟਲ ਦਾ ਰਿਸੈਪਸ਼ਨਿਸਟ ਸ਼ਾਮਲ ਹੈ। ਦੋਸ਼ੀਆਂ ਦੀ ਪਛਾਣ ਅਵਿਨਾਸ਼ (21) ਪੁੱਤਰ ਰਾਮਸਵਰੂਪ ਵਾਸੀ ਜ਼ਿਲ੍ਹਾ ਕੁੱਲੂ, ਰਾਜਬਿੰਦਰ ਕੌਰ ਉਰਫ਼ ਜਸ਼ਪ੍ਰੀਤ (25) ਪਤਨੀ ਸੁਖਬਿੰਦਰ ਵਾਸੀ  ਜ਼ਿਲ੍ਹਾ ਕਪੂਰਥਲਾ ਪੰਜਾਬ ਦੇ ਰੂਪ ਵਿਚ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਪੁਲਸ ਜਦੋਂ ਟ੍ਰੈਫਿਕ ਡਿਊਟੀ 'ਤੇ ਮੌਜੂਦ ਸੀ ਤਾਂ ਉਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਹਡਿੰਬਾ ਰੋਡ 'ਤੇ ਸਥਿਤ ਇਕ ਨਿੱਜੀ ਹੋਟਲ ਦਾ ਰਿਸੈਪਸ਼ਨਿਸਟ ਅਵਿਨਾਸ਼ ਹੋਟਲ 'ਚ ਦੇਹ ਵਪਾਰ ਲਈ ਕਮਰੇ ਦਿੰਦਾ ਹੈ, ਜਦਕਿ ਰਾਜਬਿੰਦਰ ਕੌਰ ਉਰਫ਼ ਜਸ਼ਪ੍ਰੀਤ ਪੈਸਿਆਂ ਦਾ ਲਾਲਚ ਦੇ ਕੇ ਕੁੜੀਆਂ ਤੋਂ ਦੇਹ ਵਪਾਰ ਕਰਵਾਉਂਦੀ ਹੈ। ਇਸ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ SHO ਮਨੀਸ਼ ਵੱਲੋਂ ਕੀਤੀ ਜਾ ਰਹੀ ਹੈ।


author

Tanu

Content Editor

Related News