2 ਸਮੱਗਲਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ

Tuesday, May 19, 2026 - 11:15 PM (IST)

2 ਸਮੱਗਲਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ

ਜੰਮੂ/ਸ੍ਰੀਨਗਰ, (ਅਰੁਣ)- ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਖਿਲਾਫ ਜਾਰੀ ਮੁਹਿੰਮ ਤਹਿਤ ਕਸ਼ਮੀਰ ਪੁਲਸ ਨੇ ਸ਼੍ਰੀਨਗਰ ਅਤੇ ਕੁਪਵਾੜਾ ਜ਼ਿਲਿਆਂ ’ਚ 2 ਡਰੱਗ ਸਮੱਗਲਰਾਂ ਦੀਆਂ ਅਚੱਲ ਜਾਇਦਾਦਾਂ ਨੂੰ ਕੁਰਕ ਕਰ ਲਿਆ ਹੈ। ਸ਼੍ਰੀਨਗਰ ’ਚ ਪੁਲਸ ਵੱਲੋਂ ਖਤਰਨਾਕ ਡਰੱਗ ਸਮੱਗਲਰ ਉਵੈਸ ਅਮੀਨ ਵਾਸੀ ਪਰਿਮਪੋਰਾ ਦੇ ਇਕ ਰਿਹਾਇਸ਼ੀ ਮਕਾਨ ਤੇ ਉਸ ਦੇ ਨਾਲ ਲੱਗਦੀ 7 ਮਰਲਾ ਜ਼ਮੀਨ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਜਾਇਦਾਦ ਦੀ ਕੀਮਤ ਲੱਗਭਗ 1 ਕਰੋੜ 50 ਲੱਖ ਰੁਪਏ ਦੱਸੀ ਜਾ ਰਹੀ ਹੈ।

ਪੁਲਸ ਅਨੁਸਾਰ ਇਸ ਜਾਇਦਾਦ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 8/22 ਅਤੇ 29 ਅਧੀਨ ਪਰਿਮਪੋਰਾ ਥਾਣੇ ’ਚ ਦਰਜ ਐੱਫ. ਆਈ. ਆਰ. ਨੰਬਰ 32/2026 ਨਾਲ ਸੰਬੰਧਿਤ ਇਕ ਮਾਮਲੇ ’ਚ ਜ਼ਬਤ ਕੀਤਾ ਗਿਆ ਹੈ। ਉੱਥੇ ਹੀ ਜ਼ਿਲਾ ਕੁਪਵਾੜਾ ਦੇ ਕਰਨਾਹ ਖੇਤਰ ’ਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ ਇਕ ਸਮੱਗਲਰ ਦੀ 4 ਕਨਾਲ ਅਤੇ 8 ਮਰਲੇ ਜ਼ਮੀਨ ਦੀ ਕੁਰਕੀ ਕੀਤੀ ਗਈ ਹੈ।

ਪੁਲਸ ਅਨੁਸਾਰ ਕਰਨਾਹ ਦੇ ਟੀਟਵਾਲ ਇਲਾਕੇ ’ਚ ਸਥਿਤ ਉਕਤ ਜਾਇਦਾਦ ਗੁਲਾਮ ਮੁਸਤਫਾ ਵਾਸੀ ਸੀਮਾਰੀ ਦੇ ਨਾਂ ਰਜਿਸਟਰਡ ਹੈ ਅਤੇ ਇਸ ਨੂੰ ਕਰਨਾਹ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 8/22 ਅਤੇ 29, ਭਾਰਤੀ ਅਸਲਾ ਐਕਟ ਦੀ ਧਾਰਾ 7/25 ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 13, 18, 23 ਅਤੇ 39 ਅਧੀਨ ਐੱਫ. ਆਈ. ਆਰ. ਨੰਬਰ 32/2026 ਤਹਿਤ ਦਰਜ ਇਕ ਮਾਮਲੇ ਦੇ ਸਬੰਧ ’ਚ ਜ਼ਬਤ ਕੀਤਾ ਗਿਆ ਹੈ।


author

Rakesh

Content Editor

Related News