ਪ੍ਰਿਯੰਕਾ ਉੱਤਰ ਪ੍ਰਦੇਸ਼ ਦੇ ਕਰੇਗੀ ਤੂਫਾਨੀ ਦੌਰੇ

Tuesday, Mar 12, 2019 - 02:22 AM (IST)

ਪ੍ਰਿਯੰਕਾ ਉੱਤਰ ਪ੍ਰਦੇਸ਼ ਦੇ ਕਰੇਗੀ ਤੂਫਾਨੀ ਦੌਰੇ

ਨਵੀਂ ਦਿੱਲੀ, (ਇੰਟ.)– ਬੀਤੇ ਦਿਨੀਂ ਲਖਨਊ 'ਚ ਰੋਡ ਸ਼ੋਅ ਕਰਨ ਪਿੱਛੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹੁਣ ਉੱਤਰ ਪ੍ਰਦੇਸ਼ ਦੇ ਤੂਫਾਨੀ ਦੌਰੇ ਕਰੇਗੀ। 12 ਮਾਰਚ ਨੂੰ ਅਹਿਮਦਾਬਾਦ ਵਿਖੇ ਕਾਂਗਰਸ ਦੀ ਹੋਣ ਵਾਲੀ ਵਰਕਿੰਗ ਕਮੇਟੀ ਦੀ ਬੈਠਕ ਪਿੱਛੋਂ ਉਹ ਸੂਬੇ ਦੇ ਵੱਖ-ਵੱਖ  ਹਿੱਸਿਆਂ ਦਾ ਚੋਣ ਦੌਰਾ ਕਰੇਗੀ। ਕਾਂਗਰਸ ਵਲੋਂ ਆਪਣੇ ਉਮੀਦਵਾਰਾਂ  ਦੀ ਦੂਜੀ ਸੂਚੀ ਵੀ ਜਲਦੀ ਹੀ ਜਾਰੀ ਕੀਤੀ ਜਾਏਗੀ। 11 ਨਾਵਾਂ ਦਾ ਪਾਰਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ। ਭਾਜਪਾ ਦੇ ਉਮੀਦਵਾਰਾਂ 'ਤੇ ਪ੍ਰਿਯੰਕਾ ਨੇ ਨਜ਼ਰ ਰੱਖੀ ਹੋਈ ਹੈ। ਆਪਣੀ ਦੂਜੀ ਸੂਚੀ ਜਾਰੀ ਕਰਨ ਤੋਂ ਪਹਿਲਾਂ ਪ੍ਰਿਯੰਕਾ ਭਾਜਪਾ ਦੇ  ਉਮੀਦਵਾਰਾਂ  ਦੀ ਸੂਚੀ  ਦਾ ਅਧਿਐਨ  ਕਰੇਗੀ।


author

KamalJeet Singh

Content Editor

Related News