ਬੁਨਕਰਾਂ ਦੀ ਮਦਦ ਕਰੇ ਯੋਗੀ ਸਰਕਾਰ, ਹਰ ਮਹੀਨੇ ਦੇਵੇ 12 ਹਜ਼ਾਰ ਰੁਪਏ ਦੀ ਮਦਦ : ਪ੍ਰਿਯੰਕਾ ਗਾਂਧੀ

08/28/2020 12:08:21 PM

ਲਖਨਊ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਯਾਦ ਦਿਵਾਇਆ ਹੈ ਕਿ ਤਾਲਾਬੰਦੀ 'ਚ ਆਰਥਿਕ ਬਦਹਾਲੀ ਦਾ ਸਾਹਮਣਾ ਕਰ ਰਹੇ ਬੁਨਕਰਾਂ ਦੀ ਬਿਜਲੀ ਮੁਆਫ਼ੀ ਲਈ ਉਨ੍ਹਾਂ ਵਲੋਂ ਲਿਖੀ ਗਈ ਚਿੱਠੀ ਦਾ ਹੁਣ ਤੱਕ ਕੋਈ ਨੋਟਿਸ ਨਹੀਂ ਲਿਆ ਗਿਆ ਹੈ। ਪ੍ਰਿਯੰਕਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਮੈਂ 13 ਮਈ ਨੂੰ ਯੂ.ਪੀ. ਸਰਕਾਰ ਨੂੰ ਚਿੱਠੀ ਲਿੱਖ ਕੇ ਬੁਨਕਰਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਅਤੇ ਤਾਲਾਬੰਦੀ ਤੋਂ ਪੈਦਾ ਹੋਏ ਸੰਕਟ 'ਚ ਮਦਦ ਲਈ ਹਰੇਕ ਬੁਨਕਰ ਪਰਿਵਾਰ ਨੂੰ 12 ਹਜ਼ਾਰ ਰੁਪਏ ਹਰ ਮਹੀਨੇ ਦੇਣ ਦੀ ਅਪੀਲ ਕੀਤੀ ਸੀ। ਬੁਨਕਰਾਂ ਦੀ ਬੁਰੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਨੂੰ ਤੁਰੰਤ ਇਹ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਇਸ ਕਲਾ ਨੂੰ ਬਚਾਇਆ ਜਾ ਸਕੇ।''

PunjabKesariਦੱਸਣਯੋਗ ਹੈ ਕਿ ਸ਼੍ਰੀਮਤੀ ਵਾਡਰਾ ਨੇ ਚਿੱਠੀ ਲਿਖੀ ਸੀ ਕਿ ਕੋਰੋਨਾ ਮਹਾਮਾਰੀ ਨਾਲ ਜਨਜੀਵਨ ਪ੍ਰਭਾਵਿਤ ਹੈ। ਹਰ ਵਰਗ ਦੇ ਉੱਪਰ ਭਿਆਨਕ ਆਰਥਿਕ ਮਾਰ ਪਈ ਹੈ। ਕਿਸਾਨ, ਗਰੀਬ ਅਤੇ ਮਜ਼ਦੂਰ ਵਰਗ ਸੰਕਟ ਦੀ ਸਥਿਤੀ 'ਚ ਪਹੁੰਚ ਗਏ ਹਨ। ਆਰਥਿਕ ਸੰਕਟ ਨੇ ਮੱਧ ਵਰਗ ਅਤੇ ਆਮ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਕਾਰੋਬਾਰੀ ਅਤੇ ਵਪਾਰੀ ਵਰਗ ਦੇ ਉੱਪਰ ਮੌਜੂਦਗੀ ਬਚਾਉਣ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਨ੍ਹਾਂ ਵਰਗਾਂ ਦੀ ਮਦਦ ਕਰਨਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ 'ਚ ਛੋਟੇ ਉਦਯੋਗ, ਬੁਨਕਰੀ ਅਤੇ ਕੁਟੀਰ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਛੋਟੇ ਅਤੇ ਮੱਧਮ ਉਦਯੋਗ ਉੱਤਰ ਪ੍ਰਦੇਸ਼ ਦੀ ਆਰਥਿਕ ਰੀੜ੍ਹ ਹਨ। ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਇਨ੍ਹਾਂ ਨਾਲ ਜੁੜੀ ਹੋਈ ਹੈ। ਅੱਜ ਇਹ ਭਿਆਨਕ ਦਬਾਅ 'ਚ ਹਨ। ਮੰਗ ਅਤੇ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਹੈ।

ਪ੍ਰਿਯੰਕਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਗੁਜਾਰਿਸ਼ ਹੈ ਕਿ ਛੋਟੇ, ਮੱਧਮ ਉਦਯੋਗਾਂ ਦਾ ਬੈਂਕ ਲੋਨ ਮੁਆਫ਼ ਕੀਤਾ ਜਾਵੇ। ਲੋਨ ਮੁਆਫ਼ੀ ਦੇ ਫੈਸਲੇ ਨਾਲ ਇਹ ਦੀਵਾਲੀਆ ਹੋਣ ਤੋਂ ਬਚ ਸਕਣਗੇ। ਇਨ੍ਹਾਂ ਦੇ ਬਿਜਲੀ ਦੇ ਬਕਾਇਆ ਬਿੱਲਾਂ 'ਤੇ ਵੀ ਉਦਾਰਤਾਪੂਰਵਕ ਵਿਚਾਰ ਕਰ ਕੇ ਉਨ੍ਹਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਜਾਵੇ। ਪ੍ਰਦੇਸ਼ 'ਚ ਇਕ ਵੱਡੀ ਆਬਾਦੀ ਬੁਨਕਰੀ ਨਾਲ ਜੁੜੀ ਹੋਈ ਹੈ। ਇਸ ਮਹਾਮਾਰੀ 'ਚ ਉਨ੍ਹਾਂ ਦਾ ਪੂਰਾ ਕਾਰੋਬਾਰ ਚੌਪਟ ਹੋ ਗਿਆ ਹੈ। ਬੁਨਕਰਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਦੀ ਜ਼ਰੂਰਤ ਹੈ। ਬੁਨਕਰਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ ਅਤੇ ਹਰੇਕ ਬੁਨਕਰ ਪਰਿਵਾਰ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਰਾਸ਼ੀ ਦਿੱਤੀ ਜਾਵੇ। ਇਸੇ ਤਰ੍ਹਾਂ ਕਾਲੀਨ ਕਾਰੋਬਾਰੀਆਂ ਅਤੇ ਕਾਰੀਗਰਾਂ ਨੂੰ ਆਰਥਿਕ ਮਦਦ ਦੀ ਸਖਤ ਜ਼ਰੂਰਤ ਹੈ। ਇਨ੍ਹਾਂ ਦੇ ਬੈਂਕ ਕਰਜ਼ ਮੁਆਫ਼ ਕੀਤੇ ਜਾਣ।


DIsha

Content Editor

Related News