ਕਿਸਾਨਾਂ ਦਾ ਦਰਦ ਸੁਣਨ ਨੂੰ ਤਿਆਰ ਨਹੀਂ PM ਮੋਦੀ, ਦੁਨੀਆ ਦੀ ਸੈਰ ਲਈ ਖਰੀਦੇ ਜਹਾਜ਼: ਪਿ੍ਰਅੰਕਾ
Saturday, Feb 20, 2021 - 06:02 PM (IST)
ਮੁਜ਼ੱਫਰਨਗਰ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਿਛਲੇ 90 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਦਾ ਦਰਦ ਸੁਣਨ ਨੂੰ ਤਿਆਰ ਨਹੀਂ ਹੈ। ਪਿ੍ਰਅੰਕਾ ਨੇ ਬਘਰਾ ’ਚ ਕਿਸਾਨ ਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਕਿਸਾਨ ਨਾਲ ਲੁੱਟ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੇ ਦੋ ਪੂੰਜੀਪਤੀ ਦੋਸਤਾਂ ਨੂੰ ਛੋਟ ਦਿੱਤੀ ਗਈ ਹੈ। 90 ਦਿਨਾਂ ਤੋਂ ਲੱਖਾਂ ਕਿਸਾਨ ਇਸ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਹਰ ਬੈਠੇ ਹੋਏ ਹਨ, ਸੰਘਰਸ਼ ਕਰ ਰਹੇ ਹਨ, ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ’ਚ 215 ਕਿਸਾਨ ਸ਼ਹੀਦ ਹੋ ਗਏ ਹਨ। ਬਿਜਲੀ ਕੱਟੀ ਗਈ, ਪਾਣੀ ਰੋਕਿਆ ਗਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਹ ਸ਼ਾਂਤੀ ਨਾਲ ਬੈਠੇ ਸਨ। ਦੇਸ਼ ਦੀ ਰਾਜਧਾਨੀ ਦੀ ਸਰਹੱਦ ਨੂੰ ਇਸ ਤਰ੍ਹਾਂ ਬਣਾਇਆ ਗਿਆ, ਜਿਵੇਂ ਦੇਸ਼ ਦੀ ਸਰਹੱਦ ਨਾ ਹੋਵੇ, ਤਮਾਮ ਪੁਲਸ ਫੋਰਸ ਲਾਈ ਗਈ ਹੈ।
ਇਹ ਵੀ ਪੜ੍ਹੋ: ‘ਮਹਾਪੰਚਾਇਤ ਦੀਆਂ ਤਿਆਰੀਆਂ ’ਚ ਦਹੀਆ ਖਾਪ, 20 ਪਿੰਡਾਂ ਨੂੰ ਦਿੱਤੀ ਜ਼ਿੰਮੇਵਾਰੀ’
ਪਿ੍ਰਅੰਕਾ ਨੇ ਕਿਹਾ ਕਿ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਗਈ। ਉਸ ਨੂੰ ਦੇਸ਼ ਧਰੋਹੀ ਅਤੇ ਅੱਤਵਾਦੀ ਕਿਹਾ। ਪ੍ਰਧਾਨ ਮੰਤਰੀ ਨੇ ਕਿਸਾਨ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ‘ਪਰਜੀਵੀ’ ਅਤੇ ‘ਅੰਦੋਲਨਜੀਵੀ’ ਕਿਹਾ। ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਦਾ ਦਿਲ ਕਿਸਾਨ ਹੈ, ਜੋ ਜ਼ਮੀਨ ਨਾਲ ਜੁੜਿਆ ਹੈ। ਜ਼ਮੀਨ ’ਤੇ ਸਿੰਜਾਈ ਕਰਦਾ ਹੈ ਅਤੇ ਉਸ ਨੂੰ ਉਪਜਾਊ ਬਣਾਉਂਦਾ ਹੈ। ਇਸ ਦੇਸ਼ ਦਾ ਅੰਨਦਾਤਾ ਦੇਸ਼ ਨੂੰ ਜੀਵੰਤ ਕਰਦਾ ਹੈ ਪਰ ਅੱਜ ਜਦੋਂ ਚੌਧਰੀ ਟਿਕੈਤ ਦੀਆਂ ਅੱਖਾਂ ’ਚ ਹੰਝੂ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਆਉਂਦੀ ਹੈ, ਉਨ੍ਹਾਂ ਨੂੰ ਮਜ਼ਾਕ ਸੁੱਝਦਾ ਹੈ।
ਇਹ ਵੀ ਪੜ੍ਹੋ: ਕਿਸਾਨ ਪੰਚਾਇਤ ’ਚ ਬੋਲੇ ਨਰੇਸ਼ ਟਿਕੈਤ- ਵਿਆਹਾਂ ’ਚ BJP ਨੇਤਾਵਾਂ ਦਾ ਬਾਇਕਾਟ ਕਰਨ ਕਿਸਾਨ
ਪਿ੍ਰਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਰ ਚੋਣਾਂ ਵਿਚ ਇਹ ਵਾਅਦਾ ਕੀਤਾ ਸੀ ਕਿ ਗੰਨੇ ਦਾ ਭੁਗਤਾਨ ਤੁਹਾਨੂੰ ਦਿੱਤਾ ਜਾਵੇਗਾ। ਕਿਸਾਨ ਨੂੰ ਗੰਨੇ ਦਾ ਭੁਗਤਾਨ ਹੁਣ ਤੱਕ ਨਹੀਂ ਮਿਲਿਆ। ਸਰਕਾਰ ਕਹਿੰਦੀ ਹੈ ਕਿ ਕਿਸਾਨ ਦੀ ਆਮਦਨੀ ਦੁੱਗਣੀ ਹੋਵੇਗੀ ਪਰ ਨਹੀਂ ਹੋਈ। ਪੂਰੇ ਦੇਸ਼ ਵਿਚ ਗੰਨੇ ਦਾ ਬਕਾਇਆ ਭੁਗਤਾਨ 15 ਹਜ਼ਾਰ ਕਰੋੜ ਰੁਪਏ ਹੈ, ਜਦਕਿ ਦੁਨੀਆ ਦੀ ਸੈਰ ਲਈ ਪ੍ਰਧਾਨ ਮੰਤਰੀ ਨੇ ਦੋ ਹਵਾਈ ਜਹਾਜ਼ ਖਰੀਦੇ ਅਤੇ ਉਨ੍ਹਾਂ ਦੀ ਕੀਮਤ 16 ਹਜ਼ਾਰ ਕਰੋੜ ਰੁਪਏ ਹੈ। ਤੁਹਾਡੇ (ਕਿਸਾਨਾਂ) ਦੇ ਗੰਨੇ ਦੇ ਭੁਗਤਾਨ ਤੋਂ ਵਧੇਰੇ ਉਨ੍ਹਾਂ ਦੇ ਹਵਾਈ ਜਹਾਜ਼ ਦੀ ਕੀਮਤ ਹੈ, ਉਨ੍ਹਾਂ ਕੋਲ ਜਹਾਜ਼ ਖਰੀਦਣ ਲਈ ਪੈਸੇ ਹਨ ਪਰ ਕਿਸਾਨ ਦੇ ਗੰਨਾ ਭੁਗਤਾਨ ਦੇ ਪੈਸੇ ਨਹੀਂ ਹਨ। ਇਹ ਸਥਿਤੀ ਅੱਜ ਦੇਸ਼ ਦੀ ਹੈ।
ਇਹ ਵੀ ਪੜ੍ਹੋ: 150 ਸਾਲ ਪੁਰਾਣਾ ਫਾਂਸੀ ਘਰ ’ਚ ‘ਸ਼ਬਨਮ’ ਨੂੰ ਹੋਵੇਗੀ ਫਾਂਸੀ, ਜਿੱਥੇ ਆਜ਼ਾਦੀ ਮਗਰੋਂ ਕਿਸੇ ਜਨਾਨੀ ਕੈਦੀ ਨੂੰ ਨਹੀਂ ਹੋਈ ਫਾਂਸੀ